ਭਾਰਤ ਦੀ ਸਟਾਰ ਫਰਾਟਾ ਦੌੜਾਕ ਐਸ਼ਵਰਿਆ ਮਿਸ਼ਰਾ ਲਾਪਤਾ, ਭਾਲ 'ਚ ਲੱਗੇ ਸੀਨੀਅਰ ਅਧਿਕਾਰੀ

Tuesday, May 10, 2022 - 08:58 PM (IST)

ਭਾਰਤ ਦੀ ਸਟਾਰ ਫਰਾਟਾ ਦੌੜਾਕ ਐਸ਼ਵਰਿਆ ਮਿਸ਼ਰਾ ਲਾਪਤਾ, ਭਾਲ 'ਚ ਲੱਗੇ ਸੀਨੀਅਰ ਅਧਿਕਾਰੀ

ਨਵੀਂ ਦਿੱਲੀ- ਮਹਾਰਾਸ਼ਟਰ ਦੀ ਫਰਾਟਾ ਦੌੜਾਕ ਐਸ਼ਵਰਿਆ ਮਿਸ਼ਰਾ ਪਿਛਲੇ ਮਹੀਨੇ ਫੈਡਰੇਸ਼ਨ ਕੱਪ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਡੋਪ ਟੈਸਟਿੰਗ ਏਜੰਸੀਆਂ ਨੂੰ ਧੋਖਾ ਦੇ ਕੇ 'ਲਾਪਤਾ' ਹੋ ਗਈ ਹੈ ਅਤੇ ਅਧਿਕਾਰੀਆਂ ਨੂੰ ਹੁਣ ਵੀ ਉਸਦੇ ਠਿਕਾਣੇ ਦੀ ਭਾਲ ਹੈ। ਐਸ਼ਵਰਿਆ ਨੇ ਹੁਣ ਤੱਕ ਕੋਈ ਅੰਤਰਰਾਸ਼ਟਰੀ ਤਮਗਾ ਨਹੀਂ ਜਿੱਤਿਆ ਹੈ ਪਰ ਉਨ੍ਹਾਂ ਨੇ 2 ਤੋਂ 6 ਅਪ੍ਰੈਲ ਦੇ ਵਿਚ ਕੋਝੀਕੋਡ ਵਿਚ ਫੈਡਰੇਸ਼ਨ ਕੱਪ ਵਿਚ ਮਹਿਲਾਵਾਂ ਦੀ 400 ਮੀਟਰ ਦੌੜ ਵਿਚ 51.18 ਸੈਕੰਡ ਦਾ ਸਮਾਂ ਕੱਢ ਕੇ ਸੋਨ ਤਮਗਾ ਜਿੱਤਿਆ ਸੀ। ਇਸ ਦੌਰਾਨ ਉਹ ਇਸ ਦੌੜ ਵਿਚ ਤੀਜਾ ਸਭ ਤੋਂ ਤੇਜ਼ ਸਮਾਂ ਕੱਢਣ ਵਾਲੀ ਦੌੜਾਕ ਬਣੀ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਐਸ਼ਵਰਿਆ ਨੇ ਜੁਲਾਈ ਵਿਚ ਅਮਰੀਕਾ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਜਗ੍ਹਾ ਬਣਾਈ ਸੀ। ਭਾਰਤੀ ਐਥਲੀਟਾਂ ਵਿਚ ਉਸ ਤੋਂ ਬਿਹਤਰ ਸਮਾਂ ਕੇਵਲ ਹਿਮਾ ਦਾਸ (50.79) ਅਤੇ ਮੰਜੀਤ ਕੌਰ (51.05) ਹੀ ਕੱਢ ਸਕੀ ਹੈ। 

ਇਹ ਖ਼ਬਰ ਪੜ੍ਹੋ- 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ 'ਚ ਜਸਵਿੰਦਰ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ
ਪਰ ਇਸ ਤੋਂ ਬਾਅਦ ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਅਤੇ ਇੱਥੇ ਤੱਕ ਕਿ ਵਿਸ਼ਵ ਐਥਲੈਟਿਕਸ ਦੀ ਸੁਤੰਤਰ ਸੰਸਥਾ 'ਐਥਲੈਟਿਕਸ ਇੰਟੈਗਰਿਟੀ ਯੂਨਿਟ' (ਏ.ਆਈ.ਯੂ.) ਦੇ ਡੋਪ ਟੈਸਟ ਐਸ਼ਵਰਿਆ ਦਾ ਸੈਂਪਲ ਲੈਣ ਦੇ ਲਈ ਉਸਦੀ ਭਾਲ ਕਰ ਰਹੇ ਹਨ ਪਰ ਉਸਦੇ ਠਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਹੈ। ਫੈਡਰੇਸ਼ਨ ਕੱਪ ਵਿਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐੱਫ.ਆਈ.) ਨੇ ਉਨ੍ਹਾਂ ਨੂੰ 400 ਮੀਟਰ ਦੌੜ ਦੇ ਲਈ ਉਸ ਨੂੰ ਭਾਰਤੀ ਟੀਮ ਵਿਚ ਸ਼ਾਮਿਲ ਕੀਤਾ ਸੀ, ਜਿਸ ਨੇ ਰਾਸ਼ਟਰਮੰਡਲ ਖੇਡਾਂ ਸਮੇਤ ਆਗਾਮੀ ਪ੍ਰਮੁੱਖ ਮੁਕਾਬਲਿਆਂ ਦੀਆਂ ਤਿਆਰੀ ਦੇ ਲਈ ਤੁਰਕੀ ਵਿਚ ਅਭਿਆਸ ਕਰਨਾ ਸੀ ਪਰ ਉਹ ਇਸ ਵਿਚ ਵੀ ਸ਼ਾਮਿਲ ਨਹੀਂ ਹੋਈ।

ਇਹ ਖ਼ਬਰ ਪੜ੍ਹੋ- ਕਾਊਂਟੀ ਚੈਂਪੀਅਨਸ਼ਿਪ : ਚੱਲਦੇ ਮੈਚ 'ਚ ਸਕੂਟਰ ਲੈ ਕੇ ਪਿੱਚ 'ਤੇ ਆਇਆ ਨੌਜਵਾਨ (ਵੀਡੀਓ)

ਰਾਸ਼ਟਰੀ ਕੈਂਪ ਦੇ ਨਜ਼ਦੀਕੀ ਇੱਕ ਸੂਤਰ ਨੇ ਨਾਮ ਗੁਪਤ ਰੱਖਣ 'ਤੇ ਕਿਹਾ ਹੈ ਕਿ ਏ. ਆਈ. ਯੂ. ਅਤੇ ਨਾਡਾ ਦੇ ਡੋਪ ਟੈਸਟ ਤੋਂ ਬਚ ਰਹੀ ਹੈ ਅਤੇ ਏ. ਐੱਫ. ਈ. ਉਸਦਾ ਪਤਾ ਨਹੀਂ ਲਗਾ ਪਾ ਰਿਹਾ ਹੈ। ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ। ਫੈਡਰੇਸ਼ਨ ਕੱਪ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਹ ਲਾਪਤਾ ਹੋ ਗਈ ਹੈ। ਫੈਡਰੇਸ਼ਨ ਕੱਪ ਵਿਚ ਉਸਦੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ, ਇਸ ਦੇ ਲਈ ਏ. ਐੱਫ. ਆਈ. ਨੇ ਉਸ ਨੂੰ ਤੁਰਕੀ ਵਿਚ ਅਭਿਆਸ ਕੈਂਪ ਵਿਚ ਹਿੱਸਾ ਲੈਣ ਵਾਲੀ ਟੀਮ ਵਿਚ ਸ਼ਾਮਿਲ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Gurdeep Singh

Content Editor

Related News