ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਯਾਂਕਾ ਤੇ ਅਰਪਿਤਾ ਸਾਂਝੀ ਬੜ੍ਹਤ 'ਤੇ

Friday, Oct 18, 2019 - 01:02 PM (IST)

ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਯਾਂਕਾ ਤੇ ਅਰਪਿਤਾ ਸਾਂਝੀ ਬੜ੍ਹਤ 'ਤੇ

ਸਪੋਰਟਸ ਡੈਸਕ-ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ-2019 'ਚ ਰਾਊਂਡ-3 ਤੋਂ ਬਾਅਦ ਸਪੇਨ ਦੇ ਮਿਗੇਲ ਸੰਟੋਸ ਤੇ ਯੂਕ੍ਰੇਨ ਦਾ ਐਵਗੇਨਯ ਸਟੇਮਬੁਲਿਕ ਨੇ ਆਪਣੇ ਤਿੰਨਾਂ ਮੁਕਾਬਲਿਆਂ 'ਚ ਜਿੱਤ ਦਰਜ ਕਰਕੇ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਹਾਲਾਂਕਿ ਅਜੇ ਸਿਰਫ ਸ਼ੁਰੂਆਤੀ ਰਾਊਂਡ ਹੀ ਹੋਏ ਹਨ, ਅਜਿਹੇ 'ਚ ਅਜੇ ਆਉਣ ਵਾਲੇ ਰਾਊਂਡਾਂ ਦੇ ਨਤੀਜਿਆਂ ਨੂੰ ਵੀ ਦੇਖਣਾ ਪਵੇਗਾ ਤੇ ਨਾਲ ਹੀ ਇਨ੍ਹਾਂ ਦੋਵਾਂ ਦੇ ਪ੍ਰਦਰਸ਼ਨ 'ਤੇ ਵੀ ਨਜ਼ਰ ਰਹੇਗੀ।

PunjabKesari
ਭਾਰਤੀ ਖਿਡਾਰੀ ਆਰ. ਪ੍ਰਗਿਆਨੰਦਾ ਨੇ ਅੱਜ ਭਾਰਤੀ ਮੂਲ ਦੇ ਇੰਗਲੈਂਡ ਖਿਡਾਰੀ ਰਵੀ ਹਰਯਾ ਨਾਲ ਡਰਾਅ ਖੇਡਿਆ, ਜਦਕਿ ਮੁਰਲੀ ਕਾਰਤੀਕੇਅਨ ਨੇ ਹਮਵਤਨ ਆਰੀਅਨ ਵਰਸ਼ੇਨਯ ਨੂੰ ਹਰਾਇਆ। ਬਾਲਿਕਾ ਵਰਗ 'ਚ ਭਾਰਤ ਦੀ ਪ੍ਰਿਯਾਂਕਾ ਨੌਟਾਕੀ ਨੇ ਰੂਸ ਦੀ ਦਿਨਾਰਾ ਦੋਰਡਹਿਜੇਵਾ ਨੂੰ ਹਰਾਇਆ ਤੇ ਅਰਪਿਤਾ ਮੁਖਰਜੀ ਨੇ ਅਰਮੀਨੀਆ ਦੀ ਮਰੀਅਮ ਆਵੇਟਿਸਯਨ ਨੂੰ ਹਰਾਉਂਦਿਆਂ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ ਇਸਰਾਈਲ ਦੀ ਅਲੀਨਬੇਸ ਮੋਬਿਨਾ ਤੇ ਮੰਗੋਲੀਆ ਦੀ ਬੋਲਡਬਾਤਰ ਅਲਤੰਤਯਾ ਵੀ ਆਪਣੇ ਸਾਰੇ ਤਿੰਨੇ ਮੁਕਾਬਲੇ ਜਿੱਤ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੀਆਂ ਹਨ।


Related News