ਭਾਰਤ ਦੇ ਅਭਿਮਨਿਊ ਨੇ ਜਿੱਤਿਆ ਯੇਰੇਵਨ ਕੌਮਾਂਤਰੀ ਸ਼ਤਰੰਜ ਖ਼ਿਤਾਬ

Saturday, Oct 23, 2021 - 01:26 PM (IST)

ਯੇਰੇਵਾਨ, ਅਰਮੇਨੀਆ (ਨਿਕਲੇਸ਼ ਜੈਨ)- ਅਰਮੇਨੀਆ ਦੀ ਰਾਜਧਾਨੀ ਯੇਰੇਵਾਨ 'ਚ ਭਾਰਤ ਦੇ ਗ੍ਰਾਂਡ ਮਾਸਟਰ ਅਭਿਮਨਿਊ ਪੌਰਾਣਿਕ ਨੇ ਯੇਰੇਵਾਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂ ਕੀਤਾ। ਅਭਿਮਨਿਊ ਨੇ 9 ਰਾਊਂਡ 'ਚ 6 ਜਿੱਤ ਤੇ 3 ਡਰਾਅ ਦੇ ਨਾਲ ਅਜੇਤੂ ਰਹਿੰਦੇ ਹੋਏ ਕੁਲ 7.5 ਅੰਕ ਬਣਾਏ ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਇਸ ਜਿੱਤ ਨਾਲ ਅਭਿਮਨਿਊ ਲਾਈਵ ਰੇਟਿੰਗ 'ਚ 2590 ਅੰਕ ਦੇ ਕਰੀਬ ਪਹੁੰਚ ਗਏ ਹਨ ਤੇ ਛੇਤੀ ਹੀ 2600 ਅੰਕ ਪਾਰ  ਕਰਨ ਵਾਲੇ ਅਗਲੇ ਭਾਰਤੀ ਹੋ ਸਕਦੇ ਹਨ, ਉਨ੍ਹਾਂ ਤੋਂ ਇਲਾਵਾ ਯੂਕ੍ਰੇਨ ਦੇ ਸਿਵੁਕ ਵਿਤਾਲਯ ਤੇ ਅਰਮੇਨੀਆ ਦੇ ਅਰਮਾਨ ਮਿਕਲਯਨ ਵੀ 7.5 ਅੰਕ ਬਣਾਉਣ 'ਚ ਸਫਲ ਰਹੇ ਪਰ ਟਾਈਬ੍ਰੇਕ ਦੇ ਆਧਾਰ 'ਤੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਭਾਰਤ ਦੇ ਐੱਸ. ਐੱਲ. ਨਾਰਾਇਣਨ ਜੋ ਕਿ ਪ੍ਰਤੀਯੋਗਿਤਾ ਦੇ ਟਾਪ ਸੀਡ ਸਨ 7 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹੇ। ਹੋਰ ਭਾਰਤੀ ਖਿਡਾਰੀਆਂ 'ਚ 6.5 ਅੰਕ ਬਣਾ ਕੇ ਅਰਜੁਨ ਐਰੀਗਾਸੀ ਛੇਵੇਂ, ਹਰਸ਼ਾ ਭਾਰਤਕੋਠੀ ਸਤਵੇਂ ਸਥਾਨ 'ਤੇ ਰਹੇ।

Final Ranking after 9 Rounds

Rk. SNo     Name Typ sex FED RtgI Pts.  TB1   TB2   TB3  K rtg+/-
1 5   GM Puranik Abhimanyu     IND 2568 7,5 50,0 55,0 0,0 10 18,7
2 12   GM Sivuk Vitaly     UKR 2529 7,5 48,0 51,0 0,0 10 20,4
3 17   GM Mikaelyan Arman     ARM 2487 7,5 46,5 51,0 0,0 10 22,6
4 1   GM Narayanan S.L.     IND 2647 7,0 46,5 50,5 0,0 10 1,0
5 24   IM Tahbaz Arash     IRI 2459 6,5 47,5 50,0 0,0 10 16,0
6 3   GM Erigaisi Arjun U18   IND 2634 6,5 43,5 48,0 0,0 10 -4,9
7 13   GM Harsha Bharathakoti     IND 2517 6,5 42,0 46,0 0,0 10 -2,3
8 10   GM Pultinevicius Paulius     LTU 2552 6,5 42,0 45,0 0,0 10 -2,7
9 14   GM Hayrapetyan Hovik     ARM 2500 6,5 41,0 45,0 0,0 10 -1,3
10 8   GM Goganov Aleksey     RUS 2557 6,5 40,0 44,0 0,0 10 1,3

Tarsem Singh

Content Editor

Related News