ਭਾਰਤ 2029 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੀ ਬੋਲੀ ਲਗਾਉਣ ਲਈ ਤਿਆਰ
Monday, Dec 04, 2023 - 10:47 AM (IST)
ਅੰਮ੍ਰਿਤਸਰ, (ਭਾਸ਼ਾ)– ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਦੀ ਇਕ ਚੋਟੀ ਦੀ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ 2027 ਵਿਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਬੋਲੀ ਲਗਾਉਣ ਦੀ ਆਪਣੀ ਪਹਿਲਾਂ ਦੀ ਯੋਜਨਾ ਤੋਂ ਹਟਦੇ ਹੋਏ ਰਾਸ਼ਟਰੀ ਸੰਘ ਇਸ ਵੱਕਾਰੀ ਟੂਰਨਾਮੈਂਟ ਦੇ 2029 ਸੈਸ਼ਨ ਦੀ ਮੇਜ਼ਬਾਨੀ ਦੇ ਅਧਿਕਾਰ ਲਈ ਬੋਲੀ ਲਗਾਉਣ ਨੂੰ ਤਿਆਰ ਹੈ।
ਏ. ਐੱਫ. ਆਈ. ਪਹਿਲਾਂ 2027 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਅਧਿਕਾਰ ਲਈ ਬੋਲੀ ਲਗਾਉਣ ’ਤੇ ਵਿਚਾਰ ਕਰ ਰਿਹਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਸ ਨੇ ਯੋਜਨਾ ਛੱਡ ਦਿੱਤੀ ਹੈ ਤੇ ਇਸਦੀ ਬਜਾਏ ਉਹ 2029 ਸੈਸ਼ਨ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ।
ਏ. ਐੱਫ. ਆਈ. ਦੀ ਸੀਨੀਅਰ ਉਪ ਮੁਖੀ ਅੰਜੂ ਬੌਬੀ ਜਾਰਜ ਨੇ ਏ. ਐੱਫ. ਆਈ. ਦੀ ਸਾਲਾਨਾ ਆਮ ਸਭਾ ਦੀ ਮੀਟਿੰਗ (ਏ. ਜੀ. ਐੱਮ.) ਦੌਰਾਨ ਦੱਸਿਆ,‘‘ ਹਾਂ, ਅਸੀਂ 2029 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਬੋਲੀ ਲਗਾਉਣ ਵਿਚ ਦਿਸਚਸਪੀ ਰੱਖਦੇ ਹਾਂ।’’
ਉਸ ਨੇ ਕਿਹਾ,‘‘ਭਾਰਤ ਨੇ 2036 ਓਲੰਪਿਕ ਤੇ 2030 ਯੂਥ ਓਲੰਪਿਕ ਦੀ ਮੇਜ਼ਬਾਨੀ ਵਿਚ ਦਿਲਚਸਪੀ ਪ੍ਰਗਟਾਈ ਹੈ। ਅਜਿਹੇ ਵਿਚ ਇਹ ਬਹੁਤ ਚੰਗਾ ਹੋਵੇਗਾ ਜੇਕਰ ਅਸੀਂ 2029 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਸਕੇ।’’ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2029 ਦੀ ਮੇਜ਼ਬਾਨੀ ਲਈ ਰਸਮੀ ਬੋਲੀ ਦੀ ਸਮਾਂ ਹੱਦ ਅਜੇ ਐਲਾਨ ਨਹੀਂ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8