ਭਾਰਤ ਨੇ ਫੀਫਾ ਈ ਨੇਸ਼ਨਸ ਕੱਪ 2022 ਲਈ ਕੀਤਾ ਕੁਆਲੀਫਾਈ

06/12/2022 2:28:05 PM

ਨਵੀਂ ਦਿੱਲੀ- ਭਾਰਤ ਨੇ ਸ਼ਨੀਵਾਰ ਨੂੰ ਪਹਿਲੀ ਵਾਰ ਫੀਫਾ ਈ ਨੇਸ਼ਨਸ ਕੱਪ 2022 ਲਈ ਕੁਆਲੀਫਾਈ ਕਰ ਲਿਆ। ਈ ਸਪੋਰਟਸ ਦਾ ਇਹ ਟੂਰਨਾਮੈਂਟ ਡੈਨਮਾਰਕ ਦੇ ਕੋਪੇਨਹੇਗਨ 'ਚ 27 ਤੋਂ 30 ਜੁਲਾਈ ਤਕ ਹੋਵੇਗਾ। ਭਾਰਤ ਨੇ ਕੋਰੀਆ ਤੇ ਮਲੇਸ਼ੀਆ ਨੂੰ ਪਲੇਅ ਆਫ਼ 'ਚ ਹਰਾਇਆ। ਭਾਰਤ 2021 ਰੈਂਕਿੰਗ 'ਚ ਇਟਲੀ, ਅਰਜਨਟੀਨਾ ਤੇ ਸਪੇਨ ਜਿਹੇ ਦਿੱਗਜਾਂ ਤੋਂ ਉੱਪਰ 22ਵੇਂ ਸਥਾਨ 'ਤੇ ਰਿਹਾ। ਇਸ ਸੈਸ਼ਨ 'ਚ ਭਾਰਤ ਏਸ਼ੀਆ ਓਸ਼ੀਆਨਾ ਸਮੂਹ 'ਚ ਸੀ ਤੇ ਇਸ ਨੂੰ ਪਲੇਅ ਆਫ਼ 'ਚ ਸਿੱਧੇ ਜਗ੍ਹਾ ਮਿਲੀ। 


Tarsem Singh

Content Editor

Related News