ਹਾਕੀ ਵਰਲਡ ਲੀਗ ਫਾਈਨਲ : ਭਾਰਤ ਨੇ ਆਸਟੇਰਲੀਆ ਨੂੰ 1-1 ਨਾਲ ਬਰਾਬਰੀ ''ਤੇ ਰੋਕਿਆ

Saturday, Dec 02, 2017 - 10:46 AM (IST)

ਹਾਕੀ ਵਰਲਡ ਲੀਗ ਫਾਈਨਲ : ਭਾਰਤ ਨੇ ਆਸਟੇਰਲੀਆ ਨੂੰ 1-1 ਨਾਲ ਬਰਾਬਰੀ ''ਤੇ ਰੋਕਿਆ

ਨਵੀਂ ਦਿੱਲੀ (ਬਿਊਰੋ)— ਏਸ਼ੀਆਈ ਚੈਂਪੀਅਨ ਭਾਰਤ ਨੇ ਹਾਕੀ ਵਰਲਡ ਲੀਗ ਫਾਈਨਲ ਦੇ ਪੂਲ ਬੀ ਵਿਚ ਆਪਣੇ ਪਹਿਲੇ ਮੈਚ ਦੌਰਾਨ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਇਥੇ ਕਾਲਿੰਗਾ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਦਾ ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ ਛੇਵੇਂ ਨੰਬਰ ਦੀ ਟੀਮ ਭਾਰਤ ਨੇ ਦੂਜੇ ਕੁਆਰਟਰ ਵਿਚ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਖਿਲਾਫ਼ ਹਮਲਾਵਰ ਸ਼ੁਰੂਆਤ ਕੀਤੀ।

ਫਾਰਵਰਡ ਸੰਦੀਪ ਸਿਘ ਨੇ ਮੈਚ ਦੇ 20ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਮੁਕਾਬਲੇ ਵਿਚ ਭਾਰਤ ਨੂੰ 1-0 ਦੀ ਲੀਡ ਦਿਵਾਈ। ਮੇਜ਼ਬਾਨ ਭਾਰਤੀ ਟੀਮ ਦੀ ਇਹ ਲੀਡ ਵਿਸ਼ਵ ਚੈਂਪੀਅਨ ਆਸਟਰੇਲੀਆ ਖਿਲਾਫ਼ ਬਹੁਤੀ ਦੇਰ ਕਾਇਮ ਨਹੀਂ ਰਹਿ ਸਕੀ ਅਤੇ ਜੈਰੇਮੀ ਹੈਵਰਡ ਨੇ 21 ਵੇਂ ਮਿੰਟ ਵਿਚ ਹੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰਕੇ ਆਸਟਰੇਲੀਆ ਨੂੰ 1-1 ਨਾਲ ਬਰਾਬਰੀ 'ਤੇ ਲਿਆ ਦਿੱਤਾ। ਦੋਵੇਂ ਟੀਮਾਂ ਇਸ ਤੋਂ ਬਾਅਦ ਤੀਜੇ ਅਤੇ ਚੌਥੇ ਕੁਆਰਟਰ ਵਿਚ ਗੋਲ ਕਰਨ ਵਿਚ ਨਾਕਾਮ ਰਹੀਆਂ।

ਇਸ ਤੋਂ ਪਹਿਲਾਂ ਪੂਲ ਬੀ ਦੇ ਹੀ ਇਕ ਹੋਰ ਮੈਚ ਵਿਚ ਜਰਮਨੀ ਨੇ ਇੰਗਲੈਂਡ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੇ ਅਭਿਆਨ ਦੀ ਜੇਤੂ ਸ਼ੁਰੂਆਤ ਕੀਤੀ। ਪਹਿਲਾ ਹਾਫ਼ ਗੋਲ ਰਹਿਤ ਰਹਿਣ ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ ਪੰਜਵੇਂ ਨੰਬਰ ਦੀ ਟੀਮ ਜਰਮਨੀ ਨੇ ਸੱਤਵੇਂ ਨੰਬਰ ਦੀ ਟੀਮ ਇੰਗਲੈਂਡ ਖ਼ਿਲਾਫ਼ ਹਮਲਾਵਰ ਸ਼ੁਰੂਆਤ ਕੀਤੀ। ਜਰਮਨੀ ਨੂੰ 19ਵੇਂ ਮਿੰਟ ਵਿੱਚ ਉਦੋਂ ਸਫਲਤਾ ਮਿਲੀ ਜਦੋਂ ਤਿੰਨ ਨੰਬਰ ਜਰਸੀ ਵਾਲੇ ਮੈਟਸ ਗੇ੍ਮਬਸ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਲੀਡ ਦਿਵਾਈ। ਮੈਚ ਵਿੱਚ ਲੀਡ ਲੈਣ ਤੋਂ ਬਾਅਦ ਜਰਮਨੀ ਨੇ ਹਮਲਾਵਰ ਖੇਡ ਅੱਗੇ ਵੀ ਜਾਰੀ ਰੱਖੀ ਅਤੇ 25ਵੇਂਂ ਮਿੰਟ ਵਿੱਚ 17ਵੇਂ ਨੰਬਰ ਦੀ ਜਰਸੀ ਵਾਲੇ ਕ੍ਸਿਟੋਫਰ ਰੂਹਰ ਨੇ ਇਕ ਹੋਰ ਮੈਦਾਨੀ ਗੋਲ ਕਰ ਕੇ ਜਰਮਨੀ ਦੀ ਲੀਡ 2-0 ਕਰ ਦਿੱਤੀ। ਇੰਗਲੈਂਡ ਦੀ ਟੀਮ ਤੀਜੇ ਅਤੇ ਚੌਥੇ ਹਾਫ਼ ਵਿੱਚ ਵੀ ਵਾਪਸੀ ਨਹੀਂ ਕਰ ਸਕੀ ਅਤੇ ਜਰਮਨੀ ਨੇ 2-0 ਨਾਲ ਮੈਚ ਆਪਣੇ ਨਾਂ ਕਰ ਲਿਆ।  


Related News