ਏਸ਼ੀਆ ਕੱਪ ’ਚ ਭਾਰਤ-ਪਾਕਿ ਮੈਚ ਨਾ ਹੋਣ ਨਾਲ ਲੰਬੇ ਸਮੇਂ ਤਕ ਪ੍ਰਸਾਰਣ ਕਰਾਰ ਖਤਰੇ ’ਚ ਪੈ ਸਕਦੈ

02/19/2023 12:54:51 PM

ਕਰਾਚੀ (ਭਾਸ਼ਾ)– ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਮੁੱਦੇ ’ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਅੜਿੱਕੇ ਨੂੰ ਖਤਮ ਕਰਨ ਲਈ ਜੇਕਰ ਕੋਈ ਹੱਲ ਨਹੀਂ ਕੱਢਿਆ ਗਿਆ ਤਾਂ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਤੇ ਪ੍ਰਸਾਰਕ ਵਿਚਾਲੇ ਇਕ ਲੰਬੇ ਸਮੇਂ ਤਕ ਮੀਡੀਆ ਅਧਿਕਾਰ ਕਰਾਰ ਖਤਰੇ ਵਿਚ ਪੈ ਸਕਦਾ ਹੈ। ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਪਾਕਿਸਤਾਨ ਨੂੰ ਦਿੱਤੇ ਗਏ ਸਨ। 

ਗੁਆਂਢੀ ਦੇਸ਼ਾਂ ਵਿਚਾਲੇ ਮੌਜੂਦਾ ਸਿਆਸੀ ਤਣਾਅ ਦੇ ਕਾਰਨ ਬੀ. ਸੀ. ਸੀ. ਆਈ. ਨੇ ਕਿਹਾ ਕਿ ਭਾਰਤ ਸਤੰਬਰ ਵਿਚ ਟੂਰਨਾਮੈਂਟ ਲਈ ਆਪਣੀ ਟੀਮ ਨਹੀਂ ਭੇਜੇਗਾ। ਭਾਰਤ ਨੇ ਇਸ ਮਹਾਦੀਪੀ ਪ੍ਰਤੀਯੋਗਿਤਾ ਨੂੰ ਸੰਯੁਕਤ ਅਰਬ ਅਮੀਰਾਤ ਜਾਂ ਸ਼੍ਰੀਲੰਕਾ ਵਿਚ ਆਯੋਜਿਤ ਕਰਨ ਦੀ ਗੱਲ ਕਹੀ ਹੈ ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਅਜੇ ਤਕ ਇਸ ਮੰਗ ’ਤੇ ਸਹਿਮਤੀ ਨਹੀਂ ਜਤਾਈ ਹੈ, ਜਿਸ ਨਾਲ ਅੜਿੱਕਾ ਪੈਦਾ ਹੋਇਆ ਹੈ।

ਭਾਰਤ ਦੇ ਏਸ਼ੀਆ ਕੱਪ ਵਿਚੋਂ ਹਟਣ ਨਾਲ ਟੂਰਨਾਮੈਂਟ ਦੀ ਚਮਕ ਫਿੱਕੀ ਪੈ ਜਾਵੇਗੀ ਤੇ ਪ੍ਰਸਾਰਕ ਨੂੰ ਭਾਰਤ-ਪਾਕਿ ਮੁਕਾਬਲਾ ਨਾ ਹੋਣ ਨਾਲ ਕਾਫੀ ਵੱਡਾ ਨੁਕਸਾਨ ਝੱਲਣਾ ਪਵੇਗਾ। ਸੂਤਰ ਨੇ ਕਿਹਾ ਕਿ ਏ. ਸੀ. ਸੀ. ਤੇ ਪ੍ਰਸਾਰਕ ਵਿਚਾਲੇ ਲੰਬੇ ਸਮੇਂ ਤਕ ਸਮਝੌਤੇ ਦੇ ਤਹਿਤ ਇਹ ਜ਼ਰੂਰੀ ਹੈ ਕਿ ਪਾਕਿਸਤਾਨ ਤੇ ਭਾਰਤ ਇਕ-ਦੂਜੇ ਨਾਲ ਘੱਟ ਤੋਂ ਘੱਟ ਦੋ ਜਾਂ ਤਿੰਨ ਵਾਰ ਇਸ ਖੇਤਰੀ ਟੀਮਾਂ ਦੇ ਇਸ ਟੂਰਨਾਮੈਂਟ ਵਿਚ ਆਹਮੋ-ਸਾਹਮਣੇ ਹੋਣ।


Tarsem Singh

Content Editor

Related News