ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ 'ਚ ਨਹੀਂ ਭਿੜਨਗੇ ਭਾਰਤ-ਪਾਕਿ

Tuesday, Jan 29, 2019 - 06:04 PM (IST)

ਨਵੀਂ ਦਿੱਲੀ— ਕ੍ਰਿਕਟ ਦੇ ਦੋ ਪੁਰਾਣੇ ਵਿਰੋਧੀ ਭਾਰਤ ਤੇ ਪਾਕਿਸਤਾਨ 2011 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਕਿਸੇ ਆਈ. ਸੀ. ਸੀ. ਟੂਰਨਾਮੈਂਟ ਦੇ ਗਰੁੱਪ ਗੇੜ ਵਿਚ ਨਹੀਂ ਭਿੜਨਗੇ। ਸਾਲ 2020 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਭਾਰਤ ਤੇ ਪਾਕਿਸਤਾਨ ਦਾ ਇਕ-ਦੂਜੇ ਨਾਲ ਆਹਮੋ-ਸਾਹਮਣੇ ਨਹੀਂ ਹੋਵੇਗਾ। ਆਸਟਰੇਲੀਆ ਵਿਚ ਅਗਲੇ ਸਾਲ ਹੋਣ ਵਾਲਾ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤਕ ਚੱਲੇਗਾ। ਦੋਵੇਂ ਟੀਮਾਂ ਨੇ 2011 ਵਿਚ ਪੰਜ ਆਈ. ਸੀ. ਸੀ. ਟੂਰਨਾਮੈਂਟਾਂ ਦੇ ਗਰੁੱਪ ਗੇੜ ਵਿਚ ਇਕ-ਦੂਜੇ ਦਾ ਸਾਹਮਣਾ ਕੀਤਾ ਹੈ ਤੇ ਇਸ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿਚ ਵੀ ਦੋਵਾਂ ਦਾ ਸਾਹਮਣਾ ਹੋਣਾ ਹੈ ਪਰ ਕ੍ਰਿਕਟ ਦੀ ਪੁਰਾਣੀ  ਵਿਰੋਧੀ ਇਨ੍ਹਾਂ ਦੋਵੇਂ ਟੀਮਾਂ ਦਾ ਆਸਟਰੇਲੀਆ ਵਿਚ 2020 ਵਿਚ ਹੋਣ ਵਾਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ਵਿਚ ਮੁਕਾਬਲਾ ਨਹੀਂ ਹੋ ਸਕੇਗਾ।

PunjabKesari

ਦਰਅਸਲ ਮੌਜੂਦਾ ਟੀ-20 ਰੈਂਕਿੰਗ ਵਿਚ ਪਾਕਿਸਤਾਨ ਨੰਬਰ ਇਕ ਸਥਾਨ 'ਤੇ ਹੈ ਤੇ ਭਾਰਤ ਭਾਰਤ ਦਾ ਸਥਾਨ ਉਸ ਤੋਂ ਬਾਅਦ ਨੰਬਰ ਦੋ 'ਤੇ ਹੈ। ਨਿਯਮ ਮੁਤਾਬਕ ਨੰਬਰ ਇਕ ਤੇ ਦੋ ਦੀਆਂ ਟੀਮਾਂ ਇਕ ਗਰੁੱਪ ਵਿਚ ਨੀਹੰ ਹੋ ਸਕਦੀਆਂ, ਇਸੇ ਕਾਰਨ ਇਨ੍ਹਾਂ ਦੋਵੇਂ ਟੀਮਾਂ ਨੂੰ ਵੱਖ-ਵੱਖ ਗਰੁੱਪਾਂ ਵਿਚ ਸਥਾਨ ਦਿੱਤਾ ਗਿਆ ਹੈ। ਕ੍ਰਿਕਟ ਦੀਆਂ ਦੋ ਹੋਰ ਪੁਰਾਣੀ ਵਿਰੋਧੀ ਟੀਮਾਂ ਆਸਟਰੇਲੀਆ ਤੇ ਇੰਗਲੈਂਡ ਵੀ ਗਰੁੱਪ ਗੇੜ ਵਿਚ ਨਹੀਂ ਭਿਨੜਗੀਆਂ। ਆਸਟਰੇਲੀਆ ਗਰੁੱਪ-ਏ ਵਿਚ ਤੇ ਇੰਗਲੈਂਡ ਗਰੁੱਪ-ਬੀ ਵਿਚ ਹੈ। ਵਿਸ਼ਵ ਰੈਂਕਿੰਗ ਵਿਚ 8 ਚੋਟੀ ਦੀਆਂ ਟੀਮਾਂ ਪਾਕਿਸਤਾਨ, ਭਾਰਤ, ਇੰਗਲੈਂਡ, ਆਸਟਰੇਲੀਆ, ਦੱਖਣੀ ਅਫਰੀਕਾ, ਨਿਊਜ਼ੀਲੈਂਡ, ਵੈਸਟਇੰਡੀਜ਼ ਤੇ ਅਫਗਾਨਿਸਤਾਨ ਨੂੰ ਸਿੱਧੇ ਮੁੱਖ ਟੂਰਨਾਮੈਂਟ ਵਿਚ ਐਂਟਰੀ ਦਿੱਤੀ ਗਈ ਹੈ।

ਬਾਕੀ 6 ਟੀਮਾਂ ਕੁਆਲੀਫਾਇੰਗ ਟੂਰਨਾਮੈਂਟ ਖੇਡਣਗੀਆਂ : 
ਰੈਂਕਿੰਗ ਵਿਚ 9ਵੇਂ ਤੇ 10ਵੇਂ ਨੰਬਰ ਦੀਆਂ ਟੀਮਾਂ ਸ਼੍ਰੀਲੰਕਾ ਤੇ ਬੰਗਲਾਦੇਸ਼ 6 ਹੋਰ ਟੀਮਾਂ ਨਾਲ ਗਿਲੋਂਗ ਤੇ ਹੋਬਾਰਟ ਵਿਚ ਕੁਆਲੀਫਾਇੰਗ ਟੂਰਨਾਮੈਂਟ ਖੇਡਣਗੀਆਂ, ਜਿਸ ਨਾਲ ਸੁਪਰ-12 ਲਈ ਬਾਕੀ ਚਾਰ ਟੀਮਾਂ ਦਾ ਫੈਸਲਾ ਹੋਵੇਗਾ। ਇਹ ਚਾਰ ਟੀਮਾਂ ਮੁੱਖ ਟੂਰਨਾਮੈਂਟ ਵਿਚ 8 ਹੋਰ ਟੀਮਾਂ ਨਾਲ ਜੁੜਨਗੀਆਂ। 
ਗਰੁੱਪ ਇਸ਼ ਤਰ੍ਹਾਂ ਹਨ 

ਗਰੁੱਪ-ਏ : ਪਾਕਿਸਤਾਨ, ਆਸਟਰੇਲੀਆ, ਵੈਸਟਇੰਡੀਜ਼, ਨਿਊਜ਼ੀਲੈਂਡ, ਕੁਆਲੀਫਾਇਰ-1, ਕੁਆਲੀਫਾਇਰ-2
ਗਰੁੱਪ-ਬੀ : ਭਾਰਤ, ਇੰਗਲੈਂਡ, ਦੱਖਣੀ ਅਫਰੀਕਾ, ਅਫਗਾਨਿਸਤਾਨ, ਕੁਆਲੀਫਾਇਰ-3, ਕੁਆਲੀਫਾਇਰ-4


Related News