ਭਾਰਤ ਲਗਾਤਾਰ ਚੌਥੇ ਟੂਰਨਾਮੈਂਟ ਦੇ ਨਾਕਆਊਟ ਦੌਰ ''ਚੋਂ ਹੋਇਆ ਬਾਹਰ
Thursday, Jul 11, 2019 - 01:10 AM (IST)

ਮਾਨਚੈਸਟਰ— ਭਾਰਤ ਬੁੱਧਵਾਰ ਨੂੰ ਨਿਊਜ਼ੀਲੈਂਡ ਹੱਥੋ 18 ਦੌੜਾਂ ਦੀ ਹਾਰ ਦੇ ਨਾਲ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਿਆ ਹੈ ਤੇ ਇਸਦੇ ਨਾਲ ਹੀ ਇਹ ਲਗਾਤਾਰ ਚੌਥਾ ਆਈ. ਸੀ. ਸੀ. ਟੂਰਨਾਮੈਂਟ ਹੈ, ਜਿਸ ਵਿਚ ਭਾਰਤ ਨਾਕਆਊਟ ਦੌਰ ਵਿਚੋਂ ਬਾਹਰ ਹੋਇਆ ਹੈ।
ਭਾਰਤ 2013 ਵਿਚ ਇੰਗਲੈਂਡ ਵਿਚ ਆਈ. ਸੀ. ਸੀ. ਚੈਂਪੀਅਨਸ ਟਰਾਫੀ ਜਿੱਤਣ ਤੋਂ ਬਾਅਦ ਆਈ. ਸੀ. ਸੀ. ਦੇ ਚਾਰ ਵੱਡੇ ਟੂਰਨਾਮੈਂਟਾਂ ਵਿਚੋਂ ਨਾਕਆਊਟ ਦੌਰ ਵਿਚੋਂ ਬਾਹਰ ਹੋਇਆ ਹੈ। ਭਾਰਤ 2015 ਦੇ ਵਿਸ਼ਵ ਕੱਪ ਵਿਚ ਦੇ ਸਾਰੇ ਮੈਚ ਜਿੱਤਦੇ ਹੋਏ ਸੈਮੀਫਾਈਨਲ ਵਿਚ ਪਹੁੰਚਿਆ ਸੀ, ਜਿੱਥੇ ਉਸ ਨੂੰ ਆਸਟਰੇਲੀਆ ਹੱਥੋਂ ਹਾਰ ਦਾ ਸਾਮਹਣਾ ਕਰਨਾ ਪਿਆ। ਟੀਮ ਇੰਡੀਆ 2016 ਵਿਚ ਟੀ-20 ਵਿਸ਼ਵ ਕੱਪ ਵਿਚ ਸਾਰੇ ਮੈਚ ਜਿੱਤਦੇ ਹੋਏ ਸੈਮੀਫਾਈਨਲ ਵਿਚ ਪਹੁੰਚੀ ਪਰ ਉਸ ਨੂੰ ਵੈਸਟਇੰਡੀਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ 2017 ਵਿਚ ਚੈਂਪੀਅਨਸ ਟਰਾਫੀ ਵਿਚ ਸਾਰੇ ਮੈਚ ਜਿੱਤਦੇ ਹੋਏ ਫਾਈਨਲ ਤਕ ਪਹੁੰਚਿਆ ਪਰ ਫਾਈਨਲ ਵਿਚ ਉਸ ਨੂੰ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 2019 ਦੇ ਵਿਸ਼ਵ ਕੱਪ ਵਿਚ ਭਾਰਤ ਨੇ ਲੀਗ ਗੇੜ ਵਿਚ 7 ਜਿੱਤਾਂ ਦੇ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਪਰ ਸੈਮੀਫਾਈਨਲ ਵਿਚ ਉਸ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।