ਇੰਡੀਆ ਓਪਨ ਮੁੱਕੇਬਾਜ਼ੀ : ਮੈਰੀਕਾਮ ਤੇ ਸਰਿਤਾ ਨੂੰ ਆਖਰੀ ਦਿਨ ਸੋਨ ਤਮਗੇ
Saturday, May 25, 2019 - 01:16 AM (IST)

ਗੁਹਾਟੀ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਤੇ ਤਜ਼ਰਬੇਕਾਰ ਐੱਲ. ਸਰਿਤਾ ਦੇਵੀ ਨੇ ਦੂਜੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਆਖਰੀ ਦਿਨ ਸੋਨ ਤਮਗੇ ਜਿੱਤੇ। ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ ਨੇ 'ਜੁਆਇੰਟ ਕਿਲਰ' ਸਚਿਨ ਤੋਂ ਮਿਲੀ ਸਖਤ ਚੁਣੌਤੀ ਦਾ ਸਾਹਮਣਾ ਕਰਕੇ 4-1 ਨਾਲ ਜਿੱਤ ਦੇ ਨਾਲ 52 ਕਿ. ਗ੍ਰਾ. ਭਾਰ ਵਗਰ ਵਿਚ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਨੇ ਇਸ ਟੂਰਨਾਮੈਂਟ ਵਿਚ ਪੁਰਸ਼ ਵਰਗ ਵਿਚ ਚਾਰ (52, 51, 91 ਤੇ ਪਲੱਸ 91 ਕਿਲੋ ਭਾਰ ਵਰਗ) ਤੇ ਮਹਿਲਾ ਵਰਗ ਵਿਚ ਤਿੰਨ (51 , 57 ਤੇ 75 ਕਿਲੋ ਭਾਰ ਵਰਗਾ) ਸੋਨ ਤਮਗੇ ਜਿੱਤੇ। ਕੁੱਲ ਮਿਲਾ ਕੇ ਭਾਰਤ ਦੀ ਝੋਲੀ ਵਿਚ 18 ਵਿਚੋਂ 12 ਪੀਲੇ ਤਮਗੇ ਗਏ। ਪਿਛਲੇ ਸਾਲ ਦਿੱਲੀ ਵਿਚ ਹੋਏ ਪਹਿਲੇ ਟੂਰਨਾਮੈਂਟ ਵਿਚ ਭਾਰਤ ਨੇ 6 ਸੋਨ ਤਮਗੇ ਜਿੱਤੇ ਸਨ।