ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ : ਸਿੰਧੂ, ਸ਼੍ਰੀਕਾਂਤ ਤੇ ਕਸ਼ਯਪ ਸੈਮੀਫਾਈਨਲ 'ਚ

Friday, Mar 29, 2019 - 08:45 PM (IST)

ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ : ਸਿੰਧੂ, ਸ਼੍ਰੀਕਾਂਤ ਤੇ ਕਸ਼ਯਪ ਸੈਮੀਫਾਈਨਲ 'ਚ

ਨਵੀਂ ਦਿੱਲੀ- ਖਿਤਾਬ ਦੀ ਮੁੱਖ ਦਾਅਵੇਦਾਰ ਤੇ ਚੋਟੀ ਦਰਜਾ ਪ੍ਰਾਪਤ ਭਾਰਤ ਦੀ ਪੀ. ਵੀ. ਸਿੰਧੂ,  ਤੀਜਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਤੇ ਪਰੂਪੱਲੀ ਕਸ਼ਯਪ ਅਤੇ ਪੁਰਸ਼ ਡਬਲਜ਼ ਜੋੜੀ ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਨੇ ਸ਼ੁੱਕਰਵਾਰ ਨੂੰ ਯੋਨੈਕਸ  ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 2017 ਵਿਚ ਇੰਡੀਆ ਓਪਨ ਦੀ ਜੇਤੂ ਰਹੀ ਸਿੰਧੂ ਨੇ ਅੱਠਵੀਂ ਸੀਡ ਡੈੱਨਮਾਰਕ ਦੀ ਮਿਆ ਬਲੀਚਫੇਲਟ ਨੂੰ 21-19, 22-20 ਨਾਲ ਹਰਾਇਆ। 
2015 ਵਿਚ ਚੈਂਪੀਅਨ ਰਹੇ  ਸ਼੍ਰੀਕਾਂਤ ਨੇ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਹਮਵਤਨ ਬੀ. ਸਾਈ ਪ੍ਰਣੀਤ ਨੂੰ ਸ਼ੁੱਕਰਵਾਰ ਨੂੰ 21-23, 21-11, 21-19 ਨਾਲ ਹਰਾ ਕੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।  ਕਿਦਾਂਬੀ ਦੇ ਇਲਾਵਾ ਭਾਰਤ ਦੇ ਪੀ. ਕਸ਼ਯਪ ਨੇ ਵੀ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਕਸ਼ਯਪ ਨੇ ਤਾਈਪੇ ਦੇ ਵਾਂਗ ਜੂ ਵੇਈ ਨੂੰ 39 ਮਿੰਟ ਵਿਚ 21-16, 21-11 ਨਾਲ ਹਰਾਇਆ। ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਦੀ ਛੇਵੀਂ ਸੀਡ ਜੋੜੀ ਨੇ ਪ੍ਰਣਵ ਚੋਪੜਾ ਤੇ ਸ਼ਿਵਮ ਸ਼ਰਮਾ ਨੂੰ 21-10, 21-12 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।


author

Gurdeep Singh

Content Editor

Related News