ਇੰਡੀਆ ਓਪਨ : ਕੋਰੋਨਾ ਵਾਇਰਸ ’ਤੇ ਭਾਰਤ ਸਰਕਾਰ ਚੌਕਸ, ਮੰਗੀ ਚੀਨੀ ਖਿਡਾਰੀਆਂ ਦੀ ਸਿਹਤ ਸਬੰਧੀ ਜਾਣਕਾਰੀ

02/29/2020 1:01:27 PM

ਨਵੀਂ ਦਿੱਲੀ : ਭਾਰਤ ਸਰਕਾਰ ਨੇ ਭਾਰਤੀ ਬੈਡਮਿੰਟਨ ਸੰਘ (ਬਾਈ) ਦੇ ਲਈ ਕੁਝ ਸਵਾਲ ਭੇਜੇ ਹਨ, ਜਿਸ ਵਿਚ ਚੀਨੀ ਸ਼ਟਲਰਾਂ ਦੀ ਸਿਹਤ ਦੀ ਸਥਿਤੀ ਸਾਫ ਕਰਨ ਲਈ ਕਿਹਾ ਗਿਆ ਹੈ, ਜਿਸ ਨੂੰ ਅਗਲੇ ਮਹੀਨੇ ਇੰਡੀਆ ਓਪਨ ਵਿਚ ਹਿੱਸਾ ਲੈਣ ਲਈ ਰਾਸ਼ਟਰੀ ਰਾਜਧਾਨੀ ਵਿਚ ਆਉਣਾ ਹੈ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬਾਈ) ਤੋਂ ਚੀਨੀ ਖਿਡਾਰੀਆਂ ਬਾਰੇ ਕੁਝ ਜਾਣਕਾਰੀ ਦੇਣ ਲਈ ਕਿਹਾ। ਇਸ ਤੋਂ ਬਾਅਦ ਮੰਤਰਾਲਾ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਲਈ ਮਹੱਤਵਪੂਰਨ ਇਸ ਸੁਪਰ 500 ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਚੀਨੀ ਖਿਡਾਰੀਆਂ ਦੇ ਦੇਸ਼ ਵਿਚ ਪ੍ਰਵੇਸ਼ ’ਤੇ ਫੈਸਲਾ ਕਰੇਗਾ। ਚੀਨ ਸਣੇ ਕਈ ਦੇਸ਼ ਅਜੇ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ, ਜਿਸ ਕਾਰਨ ਕਈ ਖੇਡ ਪ੍ਰਤੀਯੋਗਿਤਾਵਾਂ ਮੁਅੱਤਲ ਕੀਤੀਆਂ ਜਾ ਚੁੱਕੀਆਂ ਹਨ। 

PunjabKesari

ਵਿਦੇਸ਼ ਮੰਤਰਾਲਾ ਨੇ ਆਪਣੀ ਪ੍ਰਸ਼ਨਾਵਲੀ ਵਿਚ ਇਸ ਤਰ੍ਹਾਂ ਦੇ ਸਵਾਲ ਸ਼ਾਮਲ ਕੀਤੇ ਹਨ- ਖਿਡਾਰੀਆਂ ਅਤੇ ਅਧਿਕਾਰੀ ਚੀਨ ਦੇ ਕਿਸ ਸੂਬੇ ਵਿਚ ਹਨ? ਕਿੰਨੇ ਖਿਡਾਰੀ- ਅਧਿਕਾਰੀਆਂ ਦਾ ਟੈਸਟ ਕਰਾਇਆ ਗਿਆ ਅਤੇ ਮੈਡੀਕਲਸ ਸਰਟੀਫਿਕੇਟ ਜਾਰੀ ਕੀਤਾ ਗਿਆ? ਹੋਰ ਦੇਸ਼ਾਂ ਤੋਂ ਕਿੰਨੇ ਖਿਡਾਰੀ- ਅਧਿਕਾਰੀ ਆ ਰਹੇ ਹਨ? ਬਾਈ ਨੇ ਇਹ ਪ੍ਰਸ਼ਨਾਵਲੀ ਮਿਲਣ ਤੋਂ ਬਾਅਦ ਉਸ ਨੂੰ ਜਵਾਬ ਲਈ ਚੀਨੀ ਬੈਡਮਿੰਟਨ ਸੰਘ ਨੂੰ ਭੇਜ ਦਿੱਤਾ ਹੈ। ਬਾਈ ਨੇ ਬਿਆਨ ’ਚ ਕਿਹਾ, ‘‘ਅਸੀਂ ਵਿਦੇਸ਼ ਮੰਤਰਾਲਾ ਤੋਂ ਮਿਲੀ ਪ੍ਰਸ਼ਨਾਵਲੀ ਚੀਨੀ ਬੈਡਮਿੰਟਨ ਸੰਘ ਨੂੰ ਭੇਜ ਦਿੱਤੀ ਹੈ। ਅਸੀਂ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਦਾ ਜਵਾਬ ਮਿਲਣ ਤੋਂ ਬਾਅਦ ਅਸੀਂ ਵੀਜ਼ੇ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਸ ਨੂੰ ਵਿਦੇਸ਼ ਮੰਤਰਾਲਾ ਦੇ ਕੋਲ ਭੇਜ ਦੇਵਾਂਗੇ।


Related News