ਸ਼੍ਰੀਲੰਕਾ ਤੋਂ ਬਾਅਦ ਹੁਣ ਭਾਰਤ ਨੂੰ ਮਿਲਿਆ ''ਮਲਿੰਗਾ'' (ਦੇਖੋ ਵੀਡੀਓ)

Monday, Jan 22, 2018 - 12:02 AM (IST)

ਨਵੀਂ ਦਿੱਲੀ— ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਇਕ ਖਾਸ ਗੇਂਦਬਾਜ਼ ਲਸਿਥ ਮਲਿੰਗਾ ਦੀ ਯਾਦ ਦਿਵਾਉਂਦਾ ਹੈ। ਇਹ ਖਿਡਾਰੀ ਤਾਮਿਲਨਾਡੂ ਦਾ ਹੈ ਇਸ ਦਾ ਨਾਂ ਅਥਿਸਿਆਰਾਜ ਡੇਵਿਡਸਨ ਹੈ। 21 ਜਨਵਰੀ ਨੂੰ ਹੋਏ ਦਿੱਲੀ ਤੇ ਤਾਮਿਲਨਾਡੂ ਵਿਚਾਲੇ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਾਮਿਲਨਾਡੂ ਦੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਦੀ ਹੋਈ ਦਿੱਲੀ ਦੀ ਟੀਮ ਨੇ ਇਹ ਟੀਚਾ 15.2 ਓਵਰਾਂ 'ਚ 2 ਵਿਕਟਾਂ ਗੁਆ ਕੇ (146) ਹਾਸਲ ਕਰ ਲਿਆ। ਦਿੱਲੀ ਨੇ ਤਾਮਿਲਨਾਡੂ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।


ਇਹ ਮੈਚ ਕੋਲਕਾਤਾ ਦੇ ਈਡਰਨ ਗਾਰਡਨ ਮੈਦਾਨ 'ਚ ਖੇਡਿਆ ਗਿਆ। ਅਕਾਸ਼ ਚੋਪੜਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਿੱਥੇ ਇਹ ਖਿਡਾਰੀ ਮਲਿੰਗਾ ਵਰਗੇ ਐਕਸ਼ਨ ਨਾਲ ਗੇਂਦਬਾਜ਼ੀ ਕਰਦਾ ਦਿਖਾਈ ਦਿੰਦਾ ਹੈ। ਆਕਾਸ਼ ਚੋਪੜਾ ਨੇ ਟਵੀਟ ਕੀਤਾ ਕਿ ਮਿਲੋ ਭਾਰਤੀ ਲਸਿਥ ਮਲਿੰਗਾ ਨੂੰ।


Related News