ਸਨਵੇ ਸਿਟਜਸ ਇੰਟਰਨੈਸ਼ਨਲ 'ਚ ਭਾਰਤ ਦੇ ਨਿਹਾਲ ਸਰੀਨ ਦੀ ਜਿੱਤ ਨਾਲ ਸ਼ੁਰੂਆਤ

Wednesday, Dec 15, 2021 - 03:49 AM (IST)

ਸਨਵੇ ਸਿਟਜਸ ਇੰਟਰਨੈਸ਼ਨਲ 'ਚ ਭਾਰਤ ਦੇ ਨਿਹਾਲ ਸਰੀਨ ਦੀ ਜਿੱਤ ਨਾਲ ਸ਼ੁਰੂਆਤ

ਸਿਟਜਸ (ਸਪੇਨ) (ਨਿਕਲੇਸ਼ ਜੈਨ)- ਸਪੇਨ ਦੇ ਸਿਟਜਸ 'ਚ 45 ਦੇਸ਼ਾਂ ਦੇ 280 ਖਿਡਾਰੀਆਂ ਵਿਚ ਵੱਕਾਰੀ ਸਨਵੇ ਸਿਟਜਸ ਇੰਟਰਨੈਸ਼ਨਲ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ। ਨੀਲੇ ਸਮੁੰਦਰ ਦੇ ਕੰਢੇ ਵੱਸੇ ਇਸ ਖੂਬਸੂਰਤ ਸ਼ਹਿਰ 'ਚ ਅਗਲੇ 10 ਦਿਨਾਂ ਤੱਕ ਕਲਾਸੀਕਲ ਸ਼ਤਰੰਜ ਦੇ ਆਨ ਦਿ ਬੋਰਡ ਮੁਕਾਬਲੇ ਖੇਡੇ ਜਾਣਗੇ। ਪਹਿਲੇ ਦਿਨ ਸਾਰੇ ਮੁੱਖ ਖਿਡਾਰੀ ਆਪਣਾ ਮੈਚ ਜਿੱਤ ਕੇ ਆਸਾਨੀ ਨਾਲ ਦੂਜੇ ਰਾਊਂਡ ਵਿਚ ਪ੍ਰਵੇਸ਼ ਕਰ ਗਏ। ਪਿਛਲੇ ਵਾਰ ਦੇ ਜੇਤੂ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਨੇ ਪਹਿਲੇ ਬੋਰਡ 'ਤੇ ਫਰਾਂਸ ਦੀ ਮਹਿਲਾ ਇੰਟਰਨੈਸ਼ਨਲ ਮਾਸਟਰ ਨਤਾਸ਼ਾ ਬੇਨਮੇਸਬਾਹ ਨੂੰ ਹਰਾ ਕੇ ਸ਼ੁਰੂਆਤ ਕੀਤੀ, ਜਦੋਂਕਿ ਦੂਜੇ ਬੋਰਡ 'ਤੇ ਬੁਲਗਾਰੀਆ ਦੇ ਇਵਾਨ ਚੇਪਾਰਿਨੋਵ ਨੇ ਸਵੀਡਨ ਦੇ ਵਲਾਦਨ ਨਿਕੋਲਿਕ ਨੂੰ ਮਾਤ ਦਿੱਤੀ।

ਇਹ ਖ਼ਬਰ ਪੜ੍ਹੋ- ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ


ਮੁਕਾਬਲੇ ਦੇ ਦੂਜਾ ਦਰਜਾ ਪ੍ਰਾਪਤ ਭਾਰਤ ਦੇ ਨਿਹਾਲ ਸਰੀਨ ਨੇ ਸਫੈਦ ਮੋਹਰਾਂ ਨਾਲ ਹਮਵਤਨੀ ਤਨਮਯ ਚੋਪੜਾ ਨੂੰ ਹਰਾ ਕੇ ਆਪਣਾ ਖਾਤਾ ਖੋਲ੍ਹਿਆ। ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਈਰਾਨ ਦੇ ਅਮੀਨ ਤਬਾਤਬਾਈ ਨੇ ਕਜਾਕਿਸਤਾਨ ਦੇ ਆਇਤੁਰ ਜਹੁਕੇਨੋਵ ਨੂੰ ਮਾਤ ਦਿੱਤੀ। ਪ੍ਰਮੁੱਖ ਪੁਰਸ਼ ਖਿਡਾਰੀਆਂ ਵਿਚ ਭਾਰਤੀ ਖਿਡਾਰੀਆਂ ਵਿਚ ਮੁਰਲੀ ਕਾਰਤੀਕੇਅਨ ਨੇ ਰੂਸ ਦੇ ਦਿਮਿਤਰੀ ਮੀਨਾਕੋ ਨੂੰ, ਅਰਜੁਨ ਏਰੀਗਾਸੀ ਨੇ ਹਮਵਤਨੀ ਰਾਜਾ ਰਿਸ਼ੀ ਕਾਰਥੀ ਨੂੰ, ਐੱਸ. ਪੀ. ਸੇਥੁਰਮਨ ਨੇ ਫਰਾਂਸ ਦੀ ਸਾਯਾ ਏਥਨ ਨੂੰ ਤੇ ਅਭਿਮਨਿਉ ਪੌਰਾਣਿਕ ਨੇ ਬ੍ਰਾਜ਼ੀਲ ਦੀ ਜੂਲੀਆ ਅਲਬੋਰੇਡੋਂ ਨੂੰ ਹਰਾਇਆ।

ਇਹ ਖ਼ਬਰ ਪੜ੍ਹੋ- ਪੈਰਿਸ ਓਲੰਪਿਕ-2024 ਦਾ ਉਦਘਾਟਨ ਸਮਾਰੋਹ ਸੀਨ ਨਦੀ 'ਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


 


author

Gurdeep Singh

Content Editor

Related News