ਭਾਰਤ ਨਿਊਜ਼ੀਲੈਂਡ ਵਿਚਾਲੇ ਚੌਥੇ T20 ਮੁਕਾਬਲੇ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼

01/31/2020 10:49:17 AM

ਸਪੋਰਟਸ ਡੈਸਕ— ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ ਤੀਜੇ ਟੀ-20 ਮੁਕਾਬਲੇ ਨੂੰ ਸੁਪਰ ਓਵਰ ਵਿਚ ਜਿੱਤਣ ਦੇ ਨਾਲ ਇਤਿਹਾਸ ਬਣਾ ਚੁੱਕੀ ਹੈ ਅਤੇ ਅੱਜ ਚੌਥੇ ਮੈਚ ਵਿਚ ਉਹ ਆਪਣੀ ਜੇਤੂ ਮੁਹਿੰਮ ਨੂੰ 4-0 ਪਹੁੰਚਾਉਣ ਦੇ ਟੀਚੇ ਨਾਲ ਉਤਰੇਗੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਟੀ-20 ਮੈਚ ਵੈਲਿੰਗਟਨ ਦੇ ਵੈਸਟਪੈਕ ਸਟੇਡੀਅਮ ਵਿਚ ਖੇਡਿਆ ਜਾਵੇਗਾ। ਸੀਰੀਜ਼ ਦੇ ਇਸ ਚੌਥੇ ਟੀ-20 ਮੈਚ 'ਚ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਕੋਲ ਕਈ ਸ਼ਾਨਦਾਰ ਅਤੇ ਦਿਲਚਸਪ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਅਸੀਂ ਤੁਹਾਨੂੰ ਉਨ੍ਹਾਂ ਰਿਕਾਰਡਜ਼ ਬਾਰੇ ਦੱਸਾਂਗੇ ਜੋ ਇਸ ਮੈਚ 'ਚ ਦੋਵੇਂ ਟੀਮਾਂ ਦੇ ਖਿਡਾਰੀ ਬਣਾ ਸਕਦੇ ਹਨ। ਰੋਹਿਤ ਸ਼ਰਮਾ ਇਸ ਮੈਚ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਸਕਦਾ ਹੈ।

PunjabKesari

ਇਕ ਨਜ਼ਰ ਉਨ੍ਹਾਂ ਰਿਕਾਰਡਜ਼ 'ਤੇ ਜੋ ਮੈਚ 'ਚ ਬਣ ਸਕਦੇ:-

- ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੁਣ ਤਕ 14 ਮੈਚ ਖੇਡੇ ਗਏ ਹਨ। ਜਿਨਾਂ 'ਚੋਂ 8 ਮੈਚ ਨਿਊਜ਼ੀਲੈਂਡ ਦੀ ਟੀਮ ਨੇ ਜਿੱਤੇ ਹਨ ਅਤੇ 6 ਮੈਚ ਭਾਰਤ ਨੇ ਜਿੱਤੇ ਹਨ। ਇਸ ਮੈਚ 'ਚ ਨਿਊਜ਼ੀਲੈਂਡ ਦੇ ਕੋਲ ਆਪਣੀ 9ਵੀਂ ਜਿੱਤ ਦਰਜ ਕਰਨ ਦਾ ਮੌਕਾ ਹੋਵੇਗਾ। ਉਥੇ ਹੀ ਭਾਰਤ ਦੇ ਕੋਲ ਕੀਵੀ ਟੀਮ ਖਿਲਾਫ ਆਪਣੀਂ 7ਵੀਂ ਜਿੱਤ ਦਰਜ ਕਰਨ ਦਾ ਮੌਕਾ ਹੋਵੇਗਾ। 
- ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੁਣ ਤਕ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਕੁਲ 8 ਮੈਚ ਖੇਡੇ ਗਏ ਹਨ। ਜਿਨਾਂ ਚੋਂ 4 ਮੈਚ ਨਿਊਜ਼ੀਲੈਂਡ ਦੀ ਟੀਮ ਨੇ ਜਿੱਤੇ ਹਨ। ਉਥੇ ਹੀ 4 ਮੈਚ ਭਾਰਤ ਨੇ ਜਿੱਤੇ ਹਨ। ਇਸ ਮੈਚ 'ਚ ਨਿਊਜ਼ੀਲੈਂਡ ਅਤੇ ਭਾਰਤ ਦੋਵਾਂ ਕੋਲ ਹੀ ਆਪਣੀ 5ਵੀਂ ਜਿੱਤ ਦਰਜ ਕਰ ਅੱਗੇ ਨਿਕਲਣ ਦਾ ਇਕ ਵੱਡਾ ਮੌਕਾ ਹੋਵੇਗਾ। 
- ਚੌਥੇ ਟੀ-20 'ਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਨਿਊਜ਼ੀਲੈਂਡ ਨੂੰ ਉਸ ਦੇ ਘਰੇਲੂ ਮੈਦਾਨ 'ਚ ਲਗਾਤਾਰ ਚਾਰ ਟੀ-20 ਹਰਾਉਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਸਕਦੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਆਪਣੀ 7ਵੀਂ ਜਿੱਤ ਵੀ ਦਰਜ ਕਰ ਸਕਦੀ ਹੈ।

PunjabKesari

- ਭਾਰਤੀ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਜੇਕਰ ਇਸ ਮੈਚ 'ਚ ਅਰਧ ਸੈਂਕੜਾ ਲਗਾਉਣ 'ਚ ਸਫਲ ਹੁੰਦਾ ਹੈ ਤਾਂ ਉਹ ਬਤੌਰ ਵਿਕਟਕੀਪਰ ਭਾਰਤ ਲਈ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣ ਜਾਵੇਗਾ। ਫਿਲਹਾਲ ਕੇ. ਐੱਲ. ਰਾਹੁਲ ਅਤੇ ਮਹਿੰਦਰ ਸਿੰਘ ਧੋਨੀ ਦੋਨੋਂ ਹੀ ਬਤੌਰ ਵਿਕਟਕੀਪਰ 2-2 ਅਰਧ ਸੈਂਕੜੇ ਲਗਾ ਬਰਾਬਰੀ 'ਤੇ ਹਨ।
- ਇਸ ਮੈਚ 'ਚ ਭਾਰਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਜੇਕਰ 10 ਚੌਕੇ ਲਗਾਉਂਦਾ ਹੈ ਤਾਂ ਵਿਰਾਟ ਕੋਹਲੀ ਤੋਂ ਬਾਅਦ ਟੀ-20 ਕ੍ਰਿਕਟ 'ਚ ਭਾਰਤ ਲਈ 250 ਚੌਕੇ ਲਗਾਉਣ ਵਾਲਾ ਦੂਜਾ ਖਿਡਾਰੀ ਬਣ ਜਾਵੇਗਾ।

PunjabKesari

- ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਜੇਕਰ ਇਸ ਮੈਚ 'ਚ 1 ਵਿਕਟ ਹਾਸਲ ਕਰ ਲੈਂਦਾ ਹੈ ਤਾਂ ਉਹ ਭਾਰਤ ਲਈ ਟੀ-20 'ਚ 40 ਵਿਕਟਾਂ ਲੈਣ ਵਾਲਾ 5ਵਾਂ ਗੇਂਦਬਾਜ਼ ਬਣ ਜਾਵੇਗਾ। 
- ਜਸਪ੍ਰੀਤ ਬੁਮਰਾਹ ਜੇਕਰ ਇਸ ਮੈਚ 'ਚ 2 ਵਿਕਟਾਂ ਹਾਸਲ ਕਰਦਾ ਹੈ ਤਾਂ ਉਹ ਸੈਮਿਊਲ ਬਦਰੀ ਦੀਆਂ 56 ਵਿਕਟਾਂ ਤੋਂ ਅੱਗੇ ਨਿਕਲ ਜਾਵੇਗਾ ਅਤੇ ਸਭ ਤੋਂ ਜ਼ਿਆਦਾ ਟੀ-20 ਵਿਕਟਾਂ ਲੈਣ ਵਾਲੇ ਖਿਡਾਰੀ ਦੀ ਸੂਚੀ 'ਚ 19ਵੇਂ ਸਥਾਨ 'ਤੇ ਆ ਜਾਵੇਗਾ।

PunjabKesari

- ਭਾਰਤੀ ਬੱਲੇਬਾਜ਼ ਮਨੀਸ਼ ਪਾਂਡੇ ਜੇਕਰ ਇਸ ਮੈਚ 'ਚ 6 ਚੌਕੇ ਲਗਾਉਂਦਾ ਹੈ, ਤਾਂ ਉਹ ਭਾਰਤ ਲਈ ਟੀ-20 'ਚ 50 ਚੌਕੇ ਲਗਾਉਣ ਵਾਲੇ 9ਵੇਂ ਬੱਲੇਬਾਜ਼ ਬਣ ਜਾਵੇਗਾ।
- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟੀਮ ਸਾਊਦੀ ਜੇਕਰ ਇਸ ਮੈਚ 'ਚ 3 ਵਿਕਟਾਂ ਹਾਸਲ ਕਰਦੇ ਹਨ, ਤਾਂ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ 80 ਵਿਕਟਾਂ ਲੈਣ ਵਾਲਾ 7ਵੇਂ ਖਿਡਾਰੀ ਬਣ ਜਾਵੇਗਾ।

PunjabKesari

- ਟੀ-20 ਅੰਤਰਰਾਸ਼ਟਰੀ 'ਚ ਕੇਨ ਵਿਲੀਅਮਸਨ ਦੇ ਨਾਂ ਬਤੌਰ ਕਪਤਾਨ 42 ਮੈਚਾਂ 'ਚ 1,243 ਦੌੜਾਂ ਹਨ। ਅਜਿਹੇ 'ਚ ਭਾਰਤ ਖਿਲਾਫ ਚੌਥੇ ਟੀ-20 'ਚ ਵਿਲੀਅਮਸਨ 31 ਦੌੜਾਂ ਬਣਾ ਕੇ ਟੀ-20 ਅੰਤਰਰਾਸ਼ਟਰੀ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਸਕਦਾ ਹੈ। ਵਰਤਮਾਨ 'ਚ ਇਹ ਰਿਕਾਰਡ ਦੱ. ਅਫਰੀਕਾ ਦੇ ਫਾਫ ਡੂ ਪਲੇਸਿਸ ਦੇ ਨਾਂ ਹੈ। 40 ਮੈਚਾਂ 'ਚ ਬਤੌਰ ਕਪਤਾਨ 1,273 ਦੌੜਾਂ ਬਣਾ ਸਭ ਤੋਂ ਅੱਗੇ ਹੈ। ਇਸ ਸੂਚੀ 'ਚ ਤੀਜੇ ਨੰਬਰ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ (1,126) ਹੈ। 

PunjabKesari

- ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਮੈਨ ਆਫ ਦਿ ਮੈਚ ਜਿੱਤਣ ਦਾ ਰਿਕਾਰਡ ਸਾਂਝੇ ਤੌਰ 'ਤੇ ਵਿਰਾਟ ਕੋਹਲੀ ਅਤੇ ਅਫਗਾਨਿਸਤਾਨ ਦੇ ਮੁਹੰਮਦ ਨਬੀ ਦੇ ਨਾਂ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਸ ਫਾਰਮੈਟ 'ਚ 12-12 ਮੈਨ ਆਫ ਦਿ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਚੌਥੇ ਟੀ-20 'ਚ ਸੈਂਕੜਾ ਲਗਾ ਕੇ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨਾਂ ਫਾਰਮੈਟ 'ਚ ਸੈਂਕੜਾ ਲਾਉਣ ਵਾਲਾ ਚੌਥਾ ਭਾਰਤੀ ਵੀ ਬਣ ਸਕਦਾ ਹੈ।

PunjabKesari


Related News