ਮਲੇਸ਼ੀਆ ਨੂੰ ਹਰਾ ਕੇ ਭਾਰਤ ਨੇ ਵਿਸ਼ਵ ਕੱਪ 'ਚ ਬਣਾਈ ਜਗ੍ਹਾ
Tuesday, Aug 29, 2023 - 11:53 AM (IST)
ਸਾਲਾਲਾਹ (ਭਾਸ਼ਾ)– ਕਪਤਾਨ ਨਵਜੋਤ ਕੌਰ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਇੱਥੇ ਮਹਿਲਾ ਏਸ਼ੀਆਈ ਹਾਕੀ ਫਾਈਵਜ਼ ਵਿਸ਼ਵ ਕੱਪ ਕੁਆਲੀਫਾਇਰ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮਲੇਸ਼ੀਆ ਨੂੰ 9-5 ਨਾਲ ਹਰਾ ਦਿੱਤਾ ਤੇ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾਉਣ ਦੇ ਨਾਲ ਹੀ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰਨ ’ਚ ਸਫਲ ਰਿਹਾ।
ਨਵਜੋਤ (7ਵੇਂ, 10ਵੇਂ ਤੇ 17ਵੇਂ ਮਿੰਟ) ਨੇ ਹੈਟ੍ਰਿਕ ਲਗਾਈ ਜਦਕਿ ਮਾਰਿਆਨਾ ਕੁਜੁਰ (9ਵੇਂ ਤੇ 12ਵੇਂ ਮਿੰਟ) ਤੇ ਜਯੋਤੀ (21ਵੇਂ ਤੇ 26ਵੇਂ ਮਿੰਟ) ਨੇ 2-2 ਗੋਲ ਕੀਤੇ। ਉੱਥੇ ਹੀ, ਮੋਨਿਕਾ ਦਿਪੀ ਟੋਪੋ (22ਵੇਂ ਮਿੰਟ) ਤੇ ਮਹਿਮਾ ਚੌਧਰੀ (14ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਮਲੇਸ਼ੀਆ ਲਈ ਜੈਤੀ ਮੁਹੰਮਦ (ਚੌਥੇ ਤੇ 5ਵੇਂ ਮਿੰਟ), ਡਿਆਨ ਨਜੇਰੀ (10ਵੇਂ ਤੇ 20ਵੇਂ ਮਿੰਟ) ਤੇ ਅਜੀਜ਼ ਜਾਫਿਰਾਹ (16ਵੇਂ ਮਿੰਟ) ’ਚ ਗੋਲ ਕੀਤੇ। ਹਾਕੀ ਫਾਈਵਜ਼ ਵਿਸ਼ਵ ਕੱਪ ਦਾ ਸ਼ੁਰੂਆਤੀ ਗੇੜ ਅਗਲੇ ਸਾਲ 24 ਤੋਂ 27 ਜਨਵਰੀ ਤਕ ਮਸਕਟ ’ਚ ਖੇਡਿਆ ਜਾਵੇਗਾ। ਭਾਰਤ ਨੇ ਮੈਚ ’ਚ ਤੇਜ਼ ਸ਼ੁਰੂਆਤ ਕੀਤੀ ਪਰ ਮਲੇਸ਼ੀਆ ਨੇ ਜੈਤੀ ਮੁਹੰਮਦ ਦੇ ਰਾਹੀਂ ਬੜ੍ਹਤ ਬਣਾ ਲਈ। ਇਕ ਮਿੰਟ ਬਾਅਦ ਇਸ ਖਿਡਾਰੀ ਨੇ ਮੈਦਾਨੀ ਗੋਲ ਨਾਲ ਇਸ ਨੂੰ ਦੁੱਗਣਾ ਕਰ ਦਿੱਤਾ।
ਇਹ ਵੀ ਪੜ੍ਹੋ : ਏਸ਼ੀਆ ਕੱਪ ਸ਼੍ਰੀਲੰਕਾ ਨੂੰ ਲੱਗਾ ਇਕ ਹੋਰ ਝਟਕਾ, ਸਟਾਰ ਗੇਂਦਬਾਜ਼ ਹੋਇਆ ਜ਼ਖਮੀ
ਭਾਰਤ ਨੇ ਦੋ ਮਿੰਟ ਬਾਅਦ ਨਵਜੋਤ ਦੇ ਗੋਲ ਨਾਲ ਫਰਕ ਘੱਟ ਕੀਤਾ ਤੇ ਫਾਰਮ ’ਚ ਚੱਲ ਰਹੀ ਕੁਜੁਰ ਨੇ ਫਿਰ ਭਾਰਤ ਨੂੰ 2-2 ਨਾਲ ਬਰਾਬਰੀ ਦਿਵਾਈ। ਦੋਵੇਂ ਟੀਮਾਂ ਲਗਾਤਾਰ ਹਮਲੇ ਕਰ ਰਹੀਆਂ ਸਨ, ਮਲੇਸ਼ੀਆ ਨੇ ਨਾਜੇਰੀ ਦੇ ਰਾਹੀਂ ਬੜ੍ਹਤ ਬਣਾਈ। ਭਾਰਤ ਨੇ ਤੁਰੰਤ ਜਵਾਬੀ ਹਮਲੇ ਕੀਤੇ ਤੇ ਤੇਜ਼ੀ ਨਾਲ ਦੋ ਗੋਲ ਕਰਕੇ ਸਕੋਰ 4-3 ਕਰ ਦਿੱਤਾ। ਨਵਜੋਤ ਤੇ ਕੁਜੁਰ ਨੇ ਭਾਰਤ ਲਈ ਗੋਲ ਕੀਤੇ। ਪਹਿਲੇ ਹਾਫ ’ਚ ਇਕ ਮਿੰਟ ਦਾ ਸਮਾਂ ਬਚਿਆ ਸੀ ਤੇ ਮਹਿਮਾ ਚੌਧਰੀ ਨੇ ਬੜ੍ਹਤ 5-3 ਕਰਨ ’ਚ ਮਦਦ ਕੀਤੀ।
ਦੂਜੇ ਹਾਫ ’ਚ ਦੋਵੇਂ ਟੀਮਾਂ ਹਮਲਾਵਰ ਸਨ ਤੇ ਖਤਰਨਾਕ ਦਿਸ ਰਹੀਆਂ ਸਨ। ਮਲੇਸ਼ੀਆ ਨੇ ਮੌਕੇ ਦਾ ਫਾਇਦਾ ਚੁੱਕ ਕੇ ਜਾਫਿਰਾਹ ਦੀ ਬਦੌਲਤ ਗੋਲ ਕਰਕੇ ਫਰਕ ਘੱਟ ਕੀਤਾ ਪਰ ਇਸ ਤੋਂ ਬਾਅਦ ਭਾਰਤ ਨੇ ਨਵਜੋਤ, ਜਯੋਤੀ ਤੇ ਟੋਪੋ ਦੇ ਗੋਲਾਂ ਦੀ ਮਦਦ ਨਾਲ 8-5 ਦੀ ਬੜ੍ਹਤ ਬਣਾ ਲਈ। ਚਾਰ ਮਿੰਟ ਬਚੇ ਸਨ, ਜਯੋਤੀ ਨੇ ਭਾਰਤ ਲਈ 9ਵਾਂ ਗੋਲ ਕਰ ਦਿੱਤਾ। ਹੁਣ ਫਾਈਨਲ ’ਚ ਭਾਰਤ ਦਾ ਸਾਹਮਣਾ ਥਾਈਲੈਂਡ ਤੇ ਮਲੇਸ਼ੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8