ਆਸਟਰੇਲੀਆ ਵਿਰੁੱਧ ਫਾਈਨਲ ''ਚ ਭਾਰਤ ਦੀਆਂ ਨਜ਼ਰਾਂ ਟੀ-20 ਖਿਤਾਬ ''ਤੇ

02/11/2020 5:37:20 PM

ਮੈਲਬੋਰਨ : ਬੱਲੇਬਾਜ਼ਾਂ ਦੀ ਫਾਰਮ ਵਿਚ ਪਰਤਣ ਦੇ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਆਸਟਰੇਲੀਆ ਵਿਰੁੱਧ ਫਾਈਨਲ ਮੁਕਾਬਲੇ ਵਿਚ ਉਤਰੇਗੀ ਤਾਂ ਉਸਦਾ ਇਰਾਦਾ ਤਿਕੋਣੀ ਵਨ ਡੇ ਸੀਰੀਜ਼ ਆਪਣੇ ਨਾਂ ਕਰਨ ਦੀ ਹੋਵੇਗਾ। ਪਹਿਲੇ 3 ਮੈਚਾਂ ਵਿਚ ਇਕ ਟੀਮ ਦੇ ਰੂਪ ਵਿਚ ਚੰਗਾ ਪ੍ਰਦਰਸ਼ਨ ਨਾ ਕਰ ਸਕੀ ਭਾਰਤੀ ਟੀਮ ਨੇ ਸ਼ਨੀਵਾਰ ਨੂੰ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੋਵੇਂ ਟੀਮਾਂ ਇਕ-ਦੂਜੇ ਵਿਰੁੱਧ ਲੀਗ ਗੇੜ ਵਿਚ ਇਕ-ਇਕ ਮੈਚ ਜਿੱਤ ਚੁੱਕੀਆਂ ਹਨ। ਸੀਨੀਅਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਕਪਤਾਨ ਹਰਮਨਪ੍ਰੀਤ ਕੌਰ ਲਗਾਤਾਰ  ਦੌੜਾਂ ਬਣਾ ਰਹੀਆਂ ਹਨ।  ਉਹ 16 ਸਾਲ ਦੀ ਸ਼ੈਫਾਲੀ ਵਰਮਾ ਨੇ ਆਸਟਰੇਲੀਆ ਵਿਰੁੱਧ ਪਿਛਲੇ ਮੈਚ ਵਿਚ ਦੌੜਾਂ ਬਣਾਈਆਂ।

PunjabKesari

ਮੇਜ਼ਬਾਨ ਟੀਮ ਨੇ 5 ਵਿਕਟਾਂ 'ਤੇ 173 ਦੌੜਾਂ ਬਣਾਈਆਂ ਸਨ ਪਰ ਭਾਰਤ ਨੇ 19.4 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ। ਸ਼ੈਫਾਲੀ ਨੇ 28 ਗੇਂਦਾਂ ਵਿਚ 49 ਤੇ ਮੰਧਾਨਾ ਨੇ 48 ਗੇਂਦਾਂ ਵਿਚ 55 ਦੌੜਾਂ ਬਣਾਈਆਂ। ਜੇਮਿਮਾ ਰੋਡ੍ਰਿਗੇਜ਼ ਨੇ ਵੀ 19 ਗੇਂਦਾਂ ਵਿਚ 30 ਦੌੜਾਂ ਦੀ ਪਾਰੀ ਖੇਡੀ। ਭਾਰਤੀ ਗੇਂਦਬਾਜ਼ਾਂ ਦਾ ਵੀ ਪ੍ਰਦਰਸ਼ਨ ਚੰਗਾ ਰਿਹਾ ਹੈ। ਦੀਪਤੀ ਸ਼ਰਮਾ ਤੇ ਰਾਜੇਸ਼ਵਰੀ ਗਾਇਕਵਾੜ ਲਗਾਤਾਰ ਚੰਗਾ ਖੇਡਦੀ ਆਈ ਹੈ। ਇੰਗਲੈਂਡ ਵਿਰੁੱਧ ਲੀਗ ਮੈਚ ਵਿਚ ਘੱਟ ਸਕੋਰ ਬਣਾਉਣ ਦੇ ਬਾਵਜੂਦ ਭਾਰਤ ਨੇ ਜਿੱਤ ਦਰਜ ਕੀਤੀ। ਦੂਜੇ ਪਾਸੇ ਆਸਟਰੇਲੀਆਈ ਟੀਮ ਨੇ ਭਾਰਤ ਹੱਥੋਂ ਹਾਰ ਜਾਣ ਤੋਂ ਬਾਅਦ ਇੰਗਲੈਂਡ ਨੂੰ  ਹਰਾਇਆ। ਉਸਦੇ ਬੱਲੇਬਾਜ਼ ਮੈਗ ਲਾਨਿੰਗ ਤੇ ਐਲਿਸ ਪੈਰੀ ਨੇ ਚੰਗਾ ਪ੍ਰਦਰਸ਼ਨ ਕੀਤਾ।


Related News