ਓਵਲ ’ਚ ਮਿਲ ਸਕਦੇ ਨੇ ਭਾਰਤ ਵਰਗੇ ਹਾਲਾਤ : ਸਮਿਥ

06/01/2023 4:01:47 PM

ਲੰਡਨ– ਆਸਟਰੇਲੀਆ ਦੇ ਚੋਟੀ ਦੇ ਬੱਲੇਬਾਜ਼ ਸਟੀਵ ਸਮਿਥ ਨੂੰ ਉਮੀਦ ਹੈ ਕਿ ਓਵਲ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ. ) ਫਾਈਨਲ ਵਿਚ ਬੱਲੇਬਾਜ਼ੀ ਲਈ ਅਨੁਕੂਲ ਪਿੱਚ ਹੋਵੇਗੀ ਪਰ ਇਸਦੇ ਨਾਲ ਹੀ ਉਸਦਾ ਮੰਨਣਾ ਹੈ ਕਿ ਖੇਡ ਅੱਗੇ ਵਧਣ ਦੇ ਨਾਲ ਹੀ ਉਸਦੀ ਟੀਮ ਨੂੰ ਭਾਰਤ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਵਲ ਵਿਚ ਪਿੱਚ ਤੋਂ ਤੇਜ਼ੀ ਤੇ ਉਛਾਲ ਮਿਲਦੀ ਹੈ ਤੇ ਉੱਥੋਂ ਦੇ ਹਾਲਤ ਬੱਲੇਬਾਜ਼ਾਂ ਲਈ ਅਨੁਕੂਲ ਮੰਨੇ ਜਾਂਦੇ ਹਨ। ਭਾਰਤ ਹਾਲਾਤ ਦਾ ਪੂਰਾ ਫਾਇਦਾ ਚੁੱਕਣ ਲਈ ਆਪਣੇ ਸਟਾਰ ਸਪਿਨਰ ਰਵਿੰਦਰ ਜਡੇਜਾ ਤੇ ਆਰ. ਅਸ਼ਵਿਨ ਨੂੰ ਆਖਰੀ-11 ਵਿਚ ਸ਼ਾਮਲ ਕਰ ਸਕਦੇ ਹੈ।

ਸਮਿਥ ਨੇ 7 ਜੂਨ ਤੋਂ ਸ਼ੁਰੂ ਹੋਣ ਵਾਲੇ ਡਬਲਯੂਟੀਸੀ ਫਾਈਨਲਜ਼ ਤੋਂ ਪਹਿਲਾਂ ਕਿਹਾ, "ਖੇਡ ਦੇ ਅੱਗੇ ਵਧਣ ਦੇ ਨਾਲ-ਨਾਲ ਸਪਿਨਰ ਮਦਦ ਕਰ ਸਕਦੇ ਹਨ, ਖਾਸ ਤੌਰ 'ਤੇ ਓਵਲ ਵਿੱਚ, ਇਸ ਲਈ ਸਾਨੂੰ ਮੈਚ ਦੇ ਕੁਝ ਪੜਾਅ 'ਤੇ ਭਾਰਤ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।" ਪਰ ਓਵਲ ਕ੍ਰਿਕਟ ਖੇਡਣ ਲਈ ਇੱਕ ਸ਼ਾਨਦਾਰ ਜਗ੍ਹਾ ਹੈ। ਉਸ ਦਾ ਆਊਟਫੀਲਡ ਬਹੁਤ ਤੇਜ਼ ਹੈ। ਇਹ ਬੱਲੇਬਾਜ਼ੀ ਕਰਨ ਲਈ ਵਧੀਆ ਜਗ੍ਹਾ ਹੈ ਅਤੇ ਇਸ ਵਿਚ ਇੰਗਲੈਂਡ ਦੀਆਂ ਹੋਰ ਪਿੱਚਾਂ ਵਾਂਗ ਤੇਜ਼ ਅਤੇ ਉਛਾਲ ਹੈ।


Tarsem Singh

Content Editor

Related News