ਇੰਡੀਆ ਲੀਜੇਂਡਸ ਨੇ ਜਿੱਤੀ ਰੋਡ ਸੇਫਟੀ ਵਿਸ਼ਵ ਸੀਰੀਜ਼, ਸ਼੍ਰੀਲੰਕਾ ਨੂੰ 14 ਦੌੜਾਂ ਨਾਲ ਹਰਾਇਆ

Monday, Mar 22, 2021 - 12:30 AM (IST)

ਇੰਡੀਆ ਲੀਜੇਂਡਸ ਨੇ ਜਿੱਤੀ ਰੋਡ ਸੇਫਟੀ ਵਿਸ਼ਵ ਸੀਰੀਜ਼, ਸ਼੍ਰੀਲੰਕਾ ਨੂੰ 14 ਦੌੜਾਂ ਨਾਲ ਹਰਾਇਆ

ਰਾਏਪੁਰ - ਇੰਡੀਆ ਲੀਜੇਂਡਸ ਨੇ ਰੋਡ ਸੇਫਟੀ ਵਿਸ਼ਵ ਸੀਰੀਜ਼ ਟੀ-20 ਟੂਰਨਾਮੈਂਟ ਨੂੰ ਜਿੱਤ ਲਿਆ ਹੈ। ਸ਼੍ਰੀਲੰਕਾ ਲੀਜੇਂਡਸ 20 ਓਵਰਾਂ 'ਚ 7 ਵਿਕਟਾਂ 'ਤੇ 167 ਦੌੜਾਂ ਹੀ ਬਣਾ ਸਕਿਆ ਤੇ ਇੰਡੀਆ ਲੀਜੇਂਡਸ ਨੇ ਇਹ ਮੈਚ 14 ਦੌੜਾਂ ਨਾਲ ਜਿੱਤ ਲਿਆ। ਸਚਿਨ ਤੇਂਦੁਲਕਰ ਦੀ ਅਗਵਾਈ 'ਚ ਇੰਡੀਆ ਲੀਜੇਂਡਸ ਨੇ ਪਹਿਲੇ ਰੋਡ ਸੇਫਟੀ ਵਿਸ਼ਵ ਸੀਰੀਜ਼ ਟੀ-20 ਟੂਰਨਾਮੈਂਟ ਨੂੰ ਆਪਣੇ ਨਾਂ ਕਰ ਲਿਆ ਹੈ। ਇੰਡੀਆ ਦੀ ਜਿੱਤ ਦੇ ਹੀਰੋ ਯੂਸੁਫ ਪਠਾਨ ਰਹੇ, ਜਿਸ ਨੇ ਅਰਧ ਸੈਂਕੜਾ ਲਗਾਇਆ ਤੇ 2 ਵਿਕਟਾਂ ਹਾਸਲ ਕੀਤੀਆਂ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ


ਰੋਡ ਸੇਫਟੀ ਵਿਸ਼ਵ ਸੀਰੀਜ਼ ਦਾ ਫਾਈਨਲ ਮੁਕਾਬਲਾ ਰਾਏਪੁਰ ਦੇ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਭਾਰਤ ਵਲੋਂ ਯੂਸੁਫ ਪਠਾਨ ਨੇ 62 ਦੌੜਾਂ, ਯੁਵਰਾਜ ਸਿੰਘ ਨੇ 60 ਤੇ ਸਚਿਨ ਤੇਂਦੁਲਕਰ ਨੇ 30 ਦੌੜਾਂ ਦੀ ਪਾਰੀ ਖੇਡੀ। ਵਰਿੰਦਰ ਸਹਿਵਾਗ ਨੇ 10 ਦੌੜਾਂ ਬਣਾਈਆਂ। ਇਰਫਾਨ ਪਠਾਨ ਨੇ ਅਜੇਤੂ 8 ਤੇ ਐੱਸ. ਬਦਰੀਨਾਥ ਨੇ 7 ਦੌੜਾਂ ਦੀ ਪਾਰੀ ਖੇਡੀ। ਇੰਡੀਆ ਲੀਜੇਂਡਸ ਨੇ 4 ਵਿਕਟਾਂ 'ਤੇ 181 ਦੌੜਾਂ ਬਣਾਈਆਂ ਸਨ। 

ਇਹ ਖ਼ਬਰ ਪੜ੍ਹੋ- INDW v RSAW : ਦੱ. ਅਫਰੀਕੀ ਮਹਿਲਾ ਟੀਮ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

PunjabKesari
ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਲੀਜੇਂਡਸ ਵਲੋਂ ਜੈਸੂਰੀਆ ਨੇ 35 ਗੇਂਦਾਂ 'ਤੇ 43 ਦੌੜਾਂ ਬਣਾਈਆਂ। ਚਿੰਥਕਾ ਨੇ 40 ਦੌੜਾਂ ਤੇ ਵੀਰਰਤਨੇ ਨੇ 38 ਦੌੜਾਂ ਦੀ ਤੇਜ਼ ਪਾਰੀ ਖੇਡੀ ਪਰ ਇਸਦੇ ਬਾਵਜੂਦ ਇਹ ਪਾਰੀਆਂ ਸ਼੍ਰੀਲੰਕਾ ਲੀਜੇਂਡਸ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੀ। ਇੰਡੀਆ ਲੀਜੇਂਡਸ ਵਲੋਂ ਯੂਸੁਫ ਪਠਾਨ ਤੇ ਇਰਫਾਨ ਪਠਾਨ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਮਨਪ੍ਰੀਤ ਗੋਨੀ ਤੇ ਮੁਨਾਫ ਪਟੇਲ ਨੇ 1-1 ਵਿਕਟ ਆਪਣੇ ਨਾਂ ਕੀਤੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News