ਭੁਪਿੰਦਰ ਧਵਨ ਦੀ ਅਗਵਾਈ ''ਚ ਭਾਰਤ ਨੂੰ ਪਹਿਲਾ ਸਥਾਨ
Tuesday, Nov 05, 2019 - 02:54 AM (IST)

ਨਵੀਂ ਦਿੱਲੀ— ਥਾਈਲੈਂਡ ਇੰਟਰਨੈਸ਼ਨਲ ਬੈਂਚ ਪ੍ਰੈੱਸ/ਡੈੱਡਲਿਫਟ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਨੇ ਦ੍ਰੋਣਾਚਾਰੀਆ ਭੁਪਿੰਦਰ ਧਵਨ ਦੀ ਅਗਵਾਈ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇੰਗਲੈਂਡ ਦੀ ਟੀਮ ਦੂਜੇ ਤੇ ਥਾਈਲੈਂਡ ਦੀ ਟੀਮ ਤੀਜੇ ਸਥਾਨ 'ਤੇ ਰਹੀ। ਜਾਣਕਾਰੀ ਅਨੁਸਾਰ ਇੰਗਲੈਂਡ ਦੇ ਦੋ ਖਿਡਾਰੀਆਂ ਪੈਟ੍ਰਾ ਕੈਂਟ ਨੇ ਮਾਸਟਰ-3 ਵਰਗ ਅਤੇ ਹੈਨ ਬਿੰਗਲ ਨੇ ਮਾਸਟਰ-5 ਵਰਗ 'ਚ ਨਵੇਂ ਰਿਕਾਰਡ ਸਥਾਪਿਤ ਕੀਤੇ।