ਏਸ਼ੀਅਨ ਕੱਪ 2027 ਦੀ ਮੇਜਬਾਨੀ ਦੇ ਪੰਜ ਦਾਅਵੇਦਾਰਾਂ 'ਚ ਭਾਰਤ ਵੀ

07/01/2020 8:12:04 PM

ਨਵੀਂ ਦਿੱਲੀ- ਭਾਰਤ ਨੇ ਏਸ਼ੀਅਨ ਕੱਪ 2027 ਫੁੱਟਬਾਲ ਦੀ ਮੇਜਬਾਨੀ ਦੇ ਲਈ ਦਾਅਵੇਦਾਰੀ ਕੀਤੀ ਹੈ। ਏਸ਼ੀਆਈ ਫੁੱਟਬਾਲ ਮਹਾਸੰਘ ਨੇ ਦੱਸਿਆ ਕਿ ਭਾਰਤ ਸਮੇਤ ਪੰਜ ਦੇਸ਼ ਮੇਜਬਾਨੀ ਦੀ ਦੌੜ 'ਚ ਹਨ। ਭਾਰਤ ਤੋਂ ਇਲਾਵਾ ਇਰਾਨ, ਕਤਰ, ਸਾਊਦੀ ਅਰਬ ਤੇ ਉਜ਼ਬੇਕਿਸਤਾਨ ਵੀ ਮੇਜਬਾਨੀ ਦਾ ਦਾਅਵਾ ਪੇਸ਼ ਕਰ ਚੁੱਕੇ ਹਨ। ਏ. ਐੱਫ. ਸੀ. ਨੇ ਇਕ ਬਿਆਨ 'ਚ ਕਿਹਾ ਹੈ ਕਿ- ਏ. ਐੱਫ. ਸੀ. ਹੁਣ ਸਾਰੇ ਦਾਵੇਦਾਰ ਸੰਘਾਂ ਦੇ ਨਾਲ ਕੰਮ ਕਰੇਗੀ। ਹਰ ਪਹਿਲੂਆਂ ਦੀ ਸਮੀਖਿਆ ਤੋਂ ਬਾਅਦ ਏ. ਐੱਫ. ਸੀ. ਏਸ਼ੀਅਨ ਕੱਪ ਦੇ 19ਵੇਂ ਸੈਸ਼ਨ ਦਾ ਐਲਾਨ 2021 'ਚ ਕੀਤਾ ਜਾਵੇਗਾ।
ਏ. ਐੱਫ. ਸੀ. ਪ੍ਰਧਾਨ ਸ਼ੇਖ ਸਲਮਾਨ ਬਿਨ ਇਬ੍ਰਾਹਿਮ ਅਲ ਖਲੀਫਾ ਨੇ ਪੰਜ ਮੈਂਬਰ ਦੇਸ਼ਾਂ ਨੂੰ ਏਸ਼ੀਅਨ ਕੱਪ ਦੀ ਮੇਜਬਾਨੀ 'ਚ ਰੂਚੀ ਦਿਖਾਉਣ ਦੇ ਲਈ ਧੰਨਵਾਦ ਕੀਤਾ ਹੈ। ਇਨ੍ਹਾਂ ਪੰਜ ਦੇਸ਼ਾਂ 'ਚੋਂ 2 ਪਹਿਲਾਂ ਵੀ 1956 ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਦੀ ਮੇਜਬਾਨੀ ਕਰ ਚੁੱਕੇ ਹਨ। ਪਿਛਲੀ ਚੈਂਪੀਅਨ ਕਤਰ 'ਚ 1988 ਤੇ 2011 'ਚ ਇਹ ਟੂਰਨਾਮੈਂਟ ਖੇਡਿਆ ਗਿਆ ਸੀ ਜਦਕਿ ਇਰਾਨ 1968 ਤੇ 1976 'ਚ ਮੇਜਬਾਨ ਰਹਿ ਚੁੱਕਿਆ ਹੈ। ਉਹ ਆਪਣੀ ਮੇਜਬਾਨੀ 'ਚ ਦੋਵੇਂ ਵਾਰ ਖਿਤਾਬ ਜਿੱਤਣ ਵਾਲੇ ਏਸ਼ੀਆਈ ਫੁੱਟਬਾਲ ਦੇ ਇਤਿਹਾਸ 'ਚ ਇਕਲੌਤੇ ਦੇਸ਼ ਹਨ।


Gurdeep Singh

Content Editor

Related News