ਭਾਰਤ ਵਿਸ਼ਵ ਕੱਪ ਦਾ ਪ੍ਰਬਲ ਦਾਅਵੇਦਾਰ : ਮੰਦਿਰਾ

2/16/2020 7:53:53 PM

ਗੁਰੂਗ੍ਰਾਮ— ਅਭਿਨੇਤਰੀ, ਫਿੱਟਨੈੱਸ ਆਈਕਾਨ ਤੇ ਕੁਮੇਂਟੇਟਰ ਮੰਦਿਰਾ ਬੇਦੀ ਨੇ 21 ਫਰਵਰੀ ਤੋਂ ਆਸਟਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਟੀਮ ਨੂੰ ਜਿੱਤ ਦਾ ਪ੍ਰਬਲ ਦਾਅਵੇਦਾਰ ਦੱਸਿਆ ਹੈ। ਮੰਦਿਰਾ ਨੇ ਐਤਵਾਰ ਨੂੰ ਗੁਰੂਗ੍ਰਾਮ 'ਚ ਆਯੋਜਿਤ ਲਾਈਫ ਇੰਸ਼ੋਰੇਂਸ ਫੈਮਿਲੀ ਮੈਰਾਥਨ ਦੌੜ ਦੇ ਦੂਜੇ ਐਡੀਸ਼ਨ ਦੇ ਮੌਕੇ 'ਤੇ ਇਹ ਗੱਲ ਕਹੀ। ਮੰਦਿਰਾ ਨੇ ਕਿਹਾ ਕਿ ਭਾਰਤੀ ਟੀਮ ਵਿਸ਼ਵ ਕੱਪ ਦੀ ਪ੍ਰਬਲ ਦਾਅਵੇਦਾਰ ਹੈ ਤੇ ਟੀਮ ਇਸ ਬਾਰ ਵਿਸ਼ਵ ਕੱਪ ਜਿੱਤੇਗੀ। ਟੀਮ ਨੇ ਹਾਲ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਇਹ ਟੀਮ ਕਾਫੀ ਸੰਤੁਲਿਤ ਹੈ। ਮੈਂ ਅੱਠ ਮਾਰਚ ਨੂੰ ਮੈਲਬੋਰਨ 'ਚ ਰਹਾਂਗੀ ਜਿੱਥੇ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾਵੇਗਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਟੀਮ ਫਾਈਨਲ 'ਚ ਪਹੁੰਚੇਗੀ ਤੇ ਖਿਤਾਬ ਜਿੱਤੇਗੀ।

PunjabKesari
ਟੀ-20 ਵਿਸ਼ਵ ਕੱਪ 21 ਫਰਵਰੀ ਤੋਂ ਆਸਟਰੇਲੀਆ 'ਚ ਖੇਡਿਆ ਜਾਣਾ ਹੈ ਤੇ ਭਾਰਤੀ ਟੀਮ ਮੇਜਬਾਨ ਆਸਟਰੇਲੀਆ ਵਿਰੁੱਧ ਆਪਣੀ ਜੇਤੂ ਮੁਹਿੰਮ ਨਾਲ ਸ਼ੁਰੂਆਤ ਕਰੇਗੀ। ਭਾਰਤੀ ਟੀਮ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਖਿਤਾਬੀ ਜੰਗ ਦੇ ਲਈ ਉਤਰੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh