ਭਾਰਤ ਨੇ ਨਵਦੀਪ ਸੈਣੀ ਨੂੰ ਨੈੱਟ ਗੇਂਦਬਾਜ਼ ਦੇ ਰੂਪ ''ਚ ਬੁਲਾਇਆ

06/24/2019 9:14:15 PM

ਮਾਨਚੈਸਟਰ— ਭੁਵਨੇਸ਼ਵਰ ਕੁਮਾਰ ਦੀਆਂ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਣ ਭਾਰਤੀ ਟੀਮ ਮੈਨੇਜਮੈਂਟ ਨੇ ਵਿਸ਼ਵ ਕੱਪ ਦੇ ਬਚੇ ਹੋਏ ਮੈਚਾਂ ਲਈ ਭਾਰਤ-ਏ ਟੀਮ ਦੇ ਨਿਯਮਿਤ ਮੈਂਬਰ ਨਵਦੀਪ ਸੈਣੀ ਨੂੰ ਨੈੱਟ ਗੇਂਦਬਾਜ਼ ਦੇ ਰੂਪ ਵਿਚ ਬੁਲਾਇਆ ਹੈ। ਸੈਣੀ ਸ਼ੁਰੂਆਤੀ ਸਟੈਂਡਬਾਈ ਸੂਚੀ ਦਾ ਹਿੱਸਾ ਸੀ। ਬੀ. ਸੀ. ਸੀ. ਆਈ. ਦੇ ਮੀਡੀਆ ਵਿਭਾਗ ਨੇ ਅਧਿਕਾਰਤ ਜਾਣਕਾਰੀ ਦਿੰਦਿਆਂ ਕਿਹਾ, ''ਨਵਦੀਪ ਸੈਣੀ ਮਾਨਚੈਸਟਰ ਪਹੁੰਚ ਗਿਆ ਹੈ ਅਤੇ ਉਹ ਭਾਰਤੀ ਟੀਮ ਦੇ ਨਾਲ ਟ੍ਰੇਨਿੰਗ ਕਰੇਗਾ। ਉਹ ਉਥੇ ਇਕਲੌਤਾ ਨੈੱਟ ਗੇਂਦਬਾਜ਼ ਹੈ।''
ਨਾਟਿੰਘਮ ਤਕ ਖਲੀਲ ਅਹਿਮਦ ਭਾਰਤ ਦਾ ਅਧਿਕਾਰਤ ਨੈੱਟ ਗੇਂਦਬਾਜ਼ ਸੀ ਅਤੇ ਇਸ ਤੋਂ ਬਾਅਦ ਵਾਪਸ ਪਰਤ ਗਿਆ ਕਿਉਂਕਿ ਉਸ ਨੇ ਅਗਲੇ ਮਹੀਨੇ ਤੋਂ ਵੈਸਟਇੰਡੀਜ਼-ਏ ਵਿਰੁੱਧ ਲੜੀ ਵਿਚ ਖੇਡਣਾ ਹੈ। 
ਸੈਣੀ ਨੇ ਵਿਸ਼ਵ ਕੱਪ ਦੇ ਪਹਿਲੇ ਹਾਫ ਵਿਚ ਦੀਪਕ ਚਾਹਰ ਅਤੇ ਖਲੀਲ ਦੇ ਨਾਲ ਸਫਰ ਕਰਨਾ ਸੀ ਪਰ ਆਈ. ਪੀ. ਐੱਲ. ਦੌਰਾਨ ਲੱਗੀ ਸੱਟ ਕਾਰਣ ਉਹ ਨਹੀਂ ਆ ਸਕਿਆ ਸੀ। ਸੈਣੀ ਭਾਰਤ ਵਿਚ ਸਭ ਤੋਂ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਨ ਵਾਲਿਆਂ ਵਿਚ ਸ਼ਾਮਲ ਹੈ ਅਤੇ ਚੋਟੀਕ੍ਰਮ ਨੂੰ ਉਸ ਦੀ ਮੌਜੂਦਗੀ ਵਿਚ ਚੰਗਾ ਅਭਿਆਸ ਮਿਲਣ ਦੀ ਉਮੀਦ ਹੈ। 


Gurdeep Singh

Content Editor

Related News