ਭਾਰਤ ਨੇ ਸੀਰੀਆ ਨਾਲ ਡਰਾਅ ਖੇਡਿਆ

Wednesday, Jul 17, 2019 - 10:10 AM (IST)

ਭਾਰਤ ਨੇ ਸੀਰੀਆ ਨਾਲ ਡਰਾਅ ਖੇਡਿਆ

ਅਹਿਮਦਾਬਾਦ— ਫਾਈਨਲ ਤੋਂ ਬਾਹਰ ਹੋ ਚੁੱਕੇ ਭਾਰਤ ਅਤੇ ਸੀਰੀਆ ਵਿਚਾਲੇ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਆਖਰੀ ਲੀਗ ਮੈਚ 1-1 ਨਾਲ ਡਰਾਅ ਰਿਹਾ। ਭਾਰਤ ਨੇ ਵਰਲਡ ਰੈਂਕਿੰਗ 'ਚ ਆਪਣੇ ਤੋਂ ਉੱਪਰ ਦੀ ਟੀਮ ਸੀਰੀਆ ਨਾਲ ਡਰਾਅ ਖੇਡ ਕੇ ਆਪਣਾ ਕੁਝ ਸਨਮਾਨ ਬਚਾਇਆ। 
PunjabKesari
ਪਹਿਲਾ ਹਾਫ ਗੋਲ ਰਹਿਤ ਰਹਿਣ ਦੇ ਬਾਅਦ ਭਾਰਤ ਨੇ 51ਵੇਂ ਮਿੰਟ 'ਚ ਬੜ੍ਹਤ ਬਣਾਈ ਪਰ ਸੀਰੀਆ ਨੇ 78ਵੇਂ ਮਿੰਟ 'ਚ ਬਰਾਬਰੀ ਹਾਸਲ ਕਰ ਲਈ। ਭਾਰਤ ਨੇ ਤਿੰਨ ਮੈਚਾਂ 'ਚ ਦੋ ਡਰਾਅ ਅਤੇ ਇਕ ਡਰਾਅ ਨਾਲ ਇਕ ਅੰਕ ਲੈ ਕੇ ਆਪਣੀ ਮੁਹਿੰਮ ਸਮਾਪਤ ਕੀਤੀ ਜਦਕਿ ਭਾਰਤ ਪਿਛਲੇ ਟੂਰਨਾਮੈਂਟ 'ਚ ਜੇਤੂ ਰਿਹਾ ਸੀ। ਸੀਰੀਆ ਦੇ ਇਕ ਜਿੱਤ, ਇਕ ਹਾਰ ਅਤੇ ਇਕ ਡਰਾਅ ਨਾਲ ਚਾਰ ਅੰਕ ਰਹੇ। 18 ਸਾਲਾ ਨਰਿੰਦਰ ਗਹਿਲੋਤ ਨੇ ਸ਼ਾਨਦਾਰ ਹੈਡਰ ਨਾਲ ਭਾਰਤ ਨੂੰ ਬੜ੍ਹਤ ਦਿਵਾਈ ਜਦਕਿ ਸੀਰੀਆ ਲਈ ਕਪਤਾਨ ਅਲਖਤੀਬ ਨੇ 78ਵੇਂ ਮਿੰਟ 'ਚ ਪੈਨਲਟੀ 'ਤੇ ਬਰਾਬਰੀ ਦਾ ਗੋਲ ਕੀਤਾ। ਟੂਰਨਾਮੈਂਟ ਦਾ ਫਾਈਨਲ ਤਜ਼ਾਕਿਸਤਾਨ ਅਤੇ ਉੱਤਰ ਕੋਰੀਆ ਵਿਚਾਲੇ 19 ਜੁਲਾਈ ਨੂੰ ਖੇਡਿਆ ਜਾਵੇਗਾ।


author

Tarsem Singh

Content Editor

Related News