ਭਾਰਤ ਅੰਡਰ-23 ਏਸ਼ੀਆਈ ਵਾਲੀਬਾਲ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ
Wednesday, Aug 07, 2019 - 11:21 AM (IST)

ਨਵੀਂ ਦਿੱਲੀ— ਭਾਰਤੀ ਵਾਲੀਬਾਲ ਟੀਮ ਨੇ ਮਿਆਂਮਾਰ ਵਿਚ ਖੇਡੀ ਜਾ ਰਹੀ ਪੁਰਸ਼ ਅੰਡਰ-23 ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਮਵਾਰ ਥਾਈਲੈਂਡ ਨੂੰ 2-3 ਨਾਲ ਹਰਾਉਣ ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਚੀਨ ਅਤੇ ਨਿਊਜ਼ੀਲੈਂਡ ਵਿਰੁੱਧ ਜਿੱਤ ਦਰਜ ਕੀਤੀ ਸੀ ਅਤੇ ਉਹ ਆਪਣੇ ਗਰੁੱਪ ਵਿਚ ਚੋਟੀ 'ਤੇ ਰਿਹਾ। ਅਮਿਤ ਗੁਲੀਆ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਹੁਣ ਪਹਿਲਾਂ ਤੋਂ ਅੱਠਵੇਂ ਸਥਾਨ ਨੂੰ ਤੈਅ ਕਰਨ ਲਈ ਕਲਾਸੀਫਿਕੇਸ਼ਨ ਦੌਰ ਵਿਚ ਕਜ਼ਾਕਿਸਤਾਨ ਅਤੇ ਜਾਪਾਨ ਵਿਰੁੱਧ ਖੇਡਣਾ ਪਵੇਗਾ।