ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ

Thursday, Dec 23, 2021 - 08:38 PM (IST)

ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ

ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣਾ ਕਦੇ ਵੀ ਆਸਾਨ ਨਹੀਂ ਰਿਹਾ ਹੈ ਪਰ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਐਤਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਜਿੱਤ ਦਰਜ ਕਰਨ ਦੀ ਸਮਰੱਥਾ ਰੱਖਦੀ ਹੈ। ਸ਼ਾਸਤਰੀ ਦਾ ਕਾਰਜਕਾਲ ਹਾਲ ਹੀ ਵਿਚ ਟੀ-20 ਵਿਸ਼ਵ ਕੱਪ ਦੇ ਨਾਲ ਖਤਮ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਭਾਰਤੀ ਟੀਮ ਦਾ ਸਮਰਥਨ ਜਾਰੀ ਰੱਖਣਗੇ। 

ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ

PunjabKesari
ਸ਼ਾਸਤਰੀ ਨੇ ਆਗਾਮੀ ਸੀਰੀਜ਼ ਦੇ ਬਾਰੇ ਵਿਚ ਸਟਾਰ ਸਪੋਰਟਸ ਨੂੰ ਕਿਹਾ ਕਿ ਭਾਰਤੀ ਟੀਮ ਦੇ ਕੋਲ ਆਪਣੀ ਕਾਬਲੀਅਤ ਸਾਬਤ ਕਰਨ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ। ਵਿਰਾਟ ਕੋਹਲੀ ਬੇਹਤਰੀਨ ਕਪਤਾਨ ਹਨ ਤੇ ਉਸਦੇ ਕੋਲ ਇਕ ਪ੍ਰਤਿਭਾਸ਼ਾਲੀ ਟੀਮ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ ਅਫਰੀਕਾ ਵਿਚ ਅਸੀਂ ਹੁਣ ਤੱਕ ਸੀਰੀਜ਼ ਨਹੀਂ ਜਿੱਤ ਸਕੇ ਹਾਂ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣਾ ਆਸਾਨ ਨਹੀਂ ਹੈ ਪਰ ਸਾਡੇ ਕੋਲ ਲੋੜੀਂਦਾ ਸਾਧਨ ਹੈ। ਹਮੇਸ਼ਾ ਦੀ ਤਰ੍ਹਾਂ ਭਾਰਤੀ ਟੀਮ ਨੂੰ ਮੇਰਾ ਪੂਰਾ ਸਮਰਥਨ ਰਹੇਗਾ। ਪਹਿਲਾ ਟੈਸਟ ਸੈਂਚੁਰੀਅਨ ਦੇ ਸੁਪਰ ਸਪੋਰਟ ਪਾਰਕ ਵਿਚ ਖੇਡਿਆ ਜਾਵੇਗਾ। ਦੂਜਾ ਤੇ ਤੀਜਾ ਟੈਸਟ ਕ੍ਰਮਵਾਰ ਜੋਹਾਨਸਬਰਗ ਤੇ ਕੇਪਟਾਊਨ ਵਿਚ ਖੇਡੇ ਜਾਣਗੇ।

PunjabKesari
ਉਸ ਤੋਂ ਬਾਅਦ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਹੋਵੇਗੀ। ਭਾਰਤ ਨੇ 1992 ਵਿਚ ਡਰਬਨ 'ਚ ਦੱਖਣੀ ਅਫਰੀਕਾ ਦੇ ਵਿਰੁੱਧ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ ਜਦਕਿ ਹਾਲ ਵਿਚ ਸ਼ਾਸਤਰੀ ਦੀ ਜਗ੍ਹਾ ਮੁੱਖ ਕੋਚ ਦਾ ਅਹੁਦਾ ਸੰਭਾਲਣ ਵਾਲੇ ਰਾਹੁਲ ਦ੍ਰਾਵਿੜ ਦੀ ਅਗਵਾਈ ਵਿਚ ਟੀਮ ਨੇ 2006 ਵਿਚ ਆਪਣਾ ਪਹਿਲਾ ਟੈਸਟ ਮੈਚ ਜਿੱਤਿਆ ਸੀ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News