ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ

Sunday, May 30, 2021 - 07:58 PM (IST)

ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ

ਨਵੀਂ ਦਿੱਲੀ – ਭਾਰਤ ਨੂੰ ਨਿਊਜ਼ੀਲੈਂਡ ਵਿਰੁੱਧ ਸਾਊਥੰਪਟਨ ਦੇ ਉਸ ਐਜਿਸ ਬਾਊਲ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫਾਈਨਲ ਖੇਡਣਾ ਹੈ, ਜਿੱਥੇ ਉਸ ਨੇ ਅਜੇ ਤਕ ਆਪਣੇ ਦੋਵੇਂ ਟੈਸਟ ਮੈਚ ਗੁਆਏ ਹਨ। ਇਹ ਪਹਿਲਾ ਮੌਕਾ ਹੋਵੇਗਾ ਜਦਕਿ ਐਜਿਸ ਬਾਊਲ ਦਾ ਇਸਤੇਮਾਲ ਨਿਰਪੱਖ ਸਥਾਨ ਦੇ ਰੂਪ ਵਿਚ ਕੀਤਾ ਜਾਵੇਗਾ। ਇੱਥੇ ਹੁਣ ਤਕ ਖੇਡੇ ਗਏ ਸਾਰੇ 6 ਟੈਸਟ ਮੈਚਾਂ ਵਿਚ ਮੇਜ਼ਬਾਨ ਇੰਗਲੈਂਡ ਸ਼ਾਮਲ ਰਿਹਾ ਹੈ। ਇਨ੍ਹਾਂ ਵਿਚੋਂ ਦੋ ਟੈਸਟ ਉਸ ਨੇ ਭਾਰਤ ਵਿਰੁੱਧ ਖੇਡੇ ਹਨ। ਇਨ੍ਹਾਂ 'ਚ 2 ਟੈਸਟ ਮੈਚ ਭਾਰਤ ਵਿਰੁੱਧ ਖੇਡੇ ਹਨ। ਭਾਰਤੀ ਟੀਮ ਨੂੰ ਇਨ੍ਹਾਂ ਦੋਵਾਂ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਨੇ ਐਜਿਸ ਬਾਊਲ 'ਚ ਉਸੇ 2 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਦੀ ਟੀਮ ਨੇ ਹੁਣ ਤੱਕ ਐਜਿਸ ਬਾਊਲ 'ਚ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ। 

PunjabKesari
ਕੀ ਵੀ ਟੀਮ ਨੇ ਹਾਲਾਂਕਿ ਇਸ ਮੈਦਾਨ 'ਤੇ ਤਿੰਨ ਵਨ ਡੇ ਮੈਚ ਖੇਡੇ ਹਨ, ਜਿਸ 'ਚ 2 ਵਿਚ ਜਿੱਤ ਮਿਲੀ ਜਦਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਭਾਰਤ ਨੇ ਐਜਿਸ ਬਾਊਲ 'ਚ ਜੋ ਪੰਜ ਵਨ ਡੇ ਖੇਡੇ ਹਨ, ਉਨ੍ਹਾਂ 'ਚੋਂ ਤਿੰਨ ਵਿਚ ਜਿੱਤ ਮਿਲੀ ਹੈ। ਐਜਿਸ 'ਚ ਪਹਿਲਾ ਟੈਸਟ ਮੈਚ ਜੂਨ 2011 ਵਿਚ ਖੇਡਿਆ ਗਿਆ ਸੀ ਜਦਕਿ ਭਾਰਤ ਨੇ ਜੁਲਾਈ 2014 'ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਇੱਥੇ ਪਹਿਲਾ ਟੈਸਟ ਮੈਚ ਖੇਡਿਆ ਸੀ। ਭਾਰਤ ਨੇ ਇੱਥੇ ਮੈਚ 266 ਦੌੜਾਂ ਦੇ ਵੱਡੇ ਫਰਕ ਨਾਲ ਗੁਆਇਆ ਸੀ। ਮੌਜੂਦਾ ਟੀਮ 'ਚ ਸ਼ਾਮਲ ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਯ ਰਹਾਣੇ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ੰਮੀ ਉਸ ਮੈਚ 'ਚ ਖੇਡੇ ਸਨ। 

PunjabKesari
ਭਾਰਤ ਨੇ ਇਸ ਮੈਦਾਨ 'ਤੇ ਦੂਜਾ ਟੈਸਟ ਮੈਚ 2018 ਦੇ ਇੰਗਲੈਂਡ ਦੌਰੇ 'ਚ ਖੇਡਿਆ ਸੀ। ਉਸ ਸਮੇਂ ਵਿਰਾਟ ਕੋਹਲੀ ਟੀਮ ਦੀ ਅਗਵਾਈ ਕਰ ਰਹੇ ਸਨ ਪਰ ਭਾਰਤ ਦੇ ਸਭ ਤੋਂ ਸਫਲ ਕਪਤਾਨ ਨੂੰ ਵੀ ਐਜਿਸ ਬਾਊਲ 'ਚ ਸਫਲਤਾ ਨਹੀਂ ਮਿਲੀ ਸੀ। ਭਾਰਤੀ ਟੀਮ ਨੇ ਇਹ ਮੈਚ 60 ਦੌੜਾਂ ਨਾਲ ਗੁਆਇਆ ਸੀ। ਚੇਤੇਸ਼ਵਰ ਪੁਜਾਰਾ ਦੀ ਪਹਿਲੀ ਪਾਰੀ ਅਜੇਤੂ 132 ਦੌੜਾਂ ਦੀ ਪਾਰੀ ਭਾਰਕ ਵਲੋਂ ਖਿੱਚ ਦਾ ਕੇਂਦਰ ਸੀ। ਮੌਜੂਦਾ ਟੀਮ ਦੇ 9 ਖਿਡਾਰੀ ਉਸ ਮੈਚ ਦਾ ਹਿੱਸਾ ਸਨ। 

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News