ਫਿਕਸਿੰਗ ਦਾ ਅੱਡਾ ਬਣ ਚੁੱਕਾ ਹੈ ਭਾਰਤ, ICC ਨੇ ਦਿੱਤਾ ਵੱਡਾ ਬਿਆਨ

06/21/2020 12:27:57 PM

ਨਵੀਂ ਦਿੱਲੀ : ਸਾਲ 2013 ਵਿਚ ਆਈ. ਪੀ. ਐੱਲ. ਦੌਰਾਨ ਹੋਈ ਸਪਾਟ ਫਿਕਸਿੰਗ ਤੋਂ ਬਾਅਦ ਭਾਰਤੀ ਕ੍ਰਿਕਟ 'ਤੇ ਵੱਡਾ ਧੱਬਾ ਲੱਗਾ ਸੀ। ਹਾਲਾਂਕਿ ਆਈ. ਸੀ. ਸੀ. ਦੀ ਐਂਟੀ ਕਰੱਪਸ਼ਨ ਯੂਨਿਟ ਨੇ ਇਹ ਕਹਿ ਕੇ ਬੀ. ਸੀ. ਸੀ. ਆਈ. ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ ਕਿ ਉਹ ਫਿਲਹਾਲ ਜਿਨ੍ਹਾਂ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਉਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਦੇ ਸਬੰਧ ਭਾਰਤ ਨਾਲ ਹਨ ਅਤੇ ਭਾਰਤ ਇਸ ਦਾ ਅੱਡਾ ਬਣਦਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਈ. ਪੀ. ਐੱਲ. ਤੋਂ ਬਾਅਦ ਸੱਟੇਬਾਜ਼ ਘਰੇਲੂ ਲੀਗ ਨੂੰ ਨਿਸ਼ਾਨਾ ਬਣਾ ਰਹੇ ਹਨ।

ਭ੍ਰਿਸ਼ਟਾਚਾਰ ਦੇ ਜ਼ਿਆਦਾਤਰ ਮਾਮਲੇ ਭਾਰਤ ਦੇ ਹਨ
PunjabKesari
ਇਕ ਰਿਪੋਰਟ ਮੁਤਾਬਕ ਐਂਟੀ ਕਰੱਪਸ਼ਨ ਯੂਨਿਟ ਦੇ ਅਧਿਕਾਰੀ ਰਿਚਰਡਸਨ ਨੇ ਕਿਹਾ ਕਿ ਅਸੀਂ ਫਿਲਹਾਲ ਭ੍ਰਿਸ਼ਟਾਚਾਰ ਨਾਲ ਜੁੜੇ ਕਈ ਮਾਮਲਿਆਂ ਦੀ ਜਾਂਚ ਕਰ ਰਹੇ ਹਾਂ। ਹਾਲਾਂਕਿ ਅਜੇ ਇਸ ਮਾਮਲੇ ਵਿਚ ਕਿਸੇ ਖਿਡਾਰੀ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਉਸ ਨੇ ਕਿਹਾ ਕਿ ਮੈਂ ਭਾਰਤੀ ਸਰਕਾਰੀ ਏਜੰਸੀਆਂ ਨੂੰ ਅਜਿਹੇ 8 ਨਾਂ ਦੇ ਸਕਦਾ ਹਾਂ ਜੋ ਖਿਡਾਰੀਆਂ ਨੂੰ ਪੈਸਾ ਦੇ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜਾਰੀ ਹੈ ਕੇ. ਪੀ. ਐੱਲ. ਦੀ ਜਾਂਚ
PunjabKesari
ਪਿਛਲੇ ਸਾਲ ਕਰਨਾਟਕ ਪ੍ਰੀਮੀਅਰ ਲੀਗ (KPL) ਵਿਚ ਕਈ ਲੋਕਾਂ 'ਤੇ ਫਿਕਸਿੰਦ ਦੇ ਦੋਸ਼ ਲੱਗੇ ਸੀ ਜਿਸ ਵਿਚ ਖਿਡਾਰੀ, ਕੋਚ ਆਦਿ ਸ਼ਾਮਲ ਸਨ। ਇਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ। ਇਸ ਤੋਂ ਇਲਾਵਾ ਟੀਮ ਦੇ ਮਾਲਕ ਦਾ ਨਾਂ ਵੀ ਇਸ ਵਿਚ ਸ਼ਾਮਲ ਪਾਇਆ ਗਿਆ ਸੀ। ਇਨ੍ਹਾਂ ਖਿਲਾਫ ਜਾਂਚ ਲਈ ਚਾਰਜ ਸ਼ੀਟ ਵੀ ਦਾਇਰ ਹੋ ਚੁੱਕੀ ਹੈ। ਬੀ. ਸੀ. ਸੀ. ਆਈ. ਦੇ ਏ. ਸੀ. ਯੂ. ਮੁਖੀ ਅਜੀਤ ਸਿੰਘ ਨੇ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਪੈਸਾ ਕਮਾਉਣ ਲਈ ਇਹ ਸਭ ਕੀਤਾ ਜਾਂਦਾ ਹੈ। ਇਸ ਦੇ ਲਈ ਅਧਿਕਾਰੀ, ਮਾਲਕ, ਸਪੋਰਟ ਸਟਾਫ ਅਤੇ ਖਿਡਾਰੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ।


Ranjit

Content Editor

Related News