ਭਾਰਤ ਨੂੰ ਸ਼ਹੀਦ ਫੌਜੀਆਂ ਦੀ ਯਾਦ ''ਚ ਵਿਸ਼ੇਸ਼ ਟੋਪੀ ਪਹਿਨਣ ਦੀ ਮਨਜ਼ੂਰੀ ਦਿੱਤੀ ਗਈ ਸੀ : ICC

Monday, Mar 11, 2019 - 08:28 PM (IST)

ਭਾਰਤ ਨੂੰ ਸ਼ਹੀਦ ਫੌਜੀਆਂ ਦੀ ਯਾਦ ''ਚ ਵਿਸ਼ੇਸ਼ ਟੋਪੀ ਪਹਿਨਣ ਦੀ ਮਨਜ਼ੂਰੀ ਦਿੱਤੀ ਗਈ ਸੀ : ICC

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਕਿਹਾ ਕਿ ਭਾਰਤ ਨੂੰ ਆਸਟਰੇਲੀਆ ਵਿਰੁੱਧ ਤੀਜੇ ਵਨ ਡੇ ਮੈਚ 'ਚ ਦੇਸ਼ ਦੇ ਸੈਨਿਕ ਬਲਾਂ ਪ੍ਰਤੀ ਦੁੱਖ ਪ੍ਰਗਟ ਕਰਨ ਲਈ ਫੌਜੀਆਂ ਵਰਗੀ ਟੋਪੀ ਪਹਿਨਣ ਦੀ ਮਨਜ਼ੂਰੀ ਦਿੱਤੀ ਗਈ ਸੀ।  ਪਾਕਿਸਤਾਨ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਸੀ।
ਰਾਂਚੀ 'ਚ 8 ਮਾਰਚ ਨੂੰ ਖੇਡੇ ਗਏ ਤੀਜੇ ਵਨ ਡੇ 'ਚ ਭਾਰਤੀ ਟੀਮ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਸੀ. ਆਰ. ਪੀ. ਐੱਫ. ਜਵਾਨਾਂ ਦੇ ਸਨਮਾਨ 'ਚ ਫੌਜੀ ਟੋਪੀਆਂ ਪਹਿਨੀਆਂ ਸਨ ਤੇ ਆਪਣੀ ਮੈਚ ਫੀਸ ਰਾਸ਼ਟਰੀ ਰੱਖਿਆ ਫੰਡ 'ਚ ਦਾਨ ਕਰ ਦਿੱਤੀ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈ. ਸੀ. ਸੀ. ਨੂੰ ਇਸ ਸਬੰਧ 'ਚ ਸਖਤ ਪੱਤਰ ਭੇਜਿਆ ਸੀ ਤੇ ਇਸ ਤਰ੍ਹਾਂ ਦੀ ਟੋਪੀ ਪਹਿਨਣ ਲਈ ਭਾਰਤ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।


author

Gurdeep Singh

Content Editor

Related News