ਹਾਕੀ ਵਿਸ਼ਵ ਕੱਪ 'ਚ ਭਾਰਤ ਦਾ ਸ਼ਾਨਦਾਰ ਆਗਾਜ਼, ਸਪੇਨ ਨੂੰ 2-0 ਨਾਲ ਦਿੱਤੀ ਮਾਤ

01/13/2023 9:17:44 PM

ਸਪੋਰਟਸ ਡੈਸਕ : ਭਾਰਤ ਤੇ ਸਪੇਨ ਦਰਮਿਆਨ ਹਾਕੀ ਵਿਸ਼ਵ ਕੱਪ 2023 ਦਾ ਮੈਚ ਅੱਜ ਓਡੀਸ਼ਾ ਦੇ ਰਾਊਰਕੇਲਾ ਦੇ ਬਿਰਸਾ ਮੁੰਡਾ ਕੌਮਾਂਤਰੀ ਸਟੇਡੀਅਮ 'ਚ ਖੇਡਿਆ ਗਿਆ।  ਭਾਰਤੀ ਹਾਕੀ ਟੀਮ ਨੇ ਇਹ ਮੈਚ ਜਿੱਤ ਕੇ ਟੂਰਨਾਮੈਂਟ 'ਚ ਆਪਣਾ ਸ਼ਾਨਾਦਾਰ ਆਗਾਜ਼ ਕੀਤਾ।  ਭਾਰਤ ਨੇ ਆਪਣੇ ਪਹਿਲੇ ਮੈਚ 'ਚ ਸਪੇਨ ਨੂੰ 2-0 ਨਾਲ ਹਰਾਇਆ ਹੈ। ਭਾਰਤ ਨੂੰ 11ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ। ਇਸ 'ਤੇ ਟੀਮ ਇੰਡੀਆ ਗੋਲ ਨਹੀਂ ਕਰ ਸਕੀ।

ਇਸ ਤੋਂ ਬਾਅਦ ਅਗਲੇ ਹੀ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ। ਇਸ 'ਤੇ ਅਮਿਤ ਰੋਹੀਦਾਸ ਨੇ ਸ਼ਾਨਦਾਰ ਗੋਲ ਕਰਕੇ ਲੀਡ ਹਾਸਲ ਕੀਤੀ। ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਪਹਿਲਾ ਗੋਲ ਸੀ। ਟੀਮ ਇੰਡੀਆ ਨੇ 13ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਹਾਰਦਿਕ ਸਿੰਘ ਨੇ 24ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ ਜੋ ਅੰਤ ਤੱਕ ਕਾਇਮ ਰਹੀ। 

ਇਹ ਵੀ ਪੜ੍ਹੋ : ਪ੍ਰਣਯ ਮਲੇਸ਼ੀਆ ਓਪਨ ਦੇ ਕੁਆਰਟਰ ਫਾਈਨਲ 'ਚ ਪੁੱਜੇ, ਤ੍ਰਿਸਾ-ਗਾਇਤਰੀ ਹਾਰੀਆਂ

ਭਾਰਤ

ਪੀਆਰ ਸ਼੍ਰੀਜੇਸ਼, ਕ੍ਰਿਸ਼ਨ ਪਾਠਕ, ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਅਮਿਤ ਰੋਹੀਦਾਸ (ਉਪ ਕਪਤਾਨ), ਨੀਲਮ ਸੰਜੀਪ ਐਕਸ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕੰਤ ਸ਼ਰਮਾ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਅਕਾਸ਼ਦੀਪ ਸਿੰਘ ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਸੁਖਜੀਤ ਸਿੰਘ
ਮੁੱਖ ਕੋਚ : ਗ੍ਰਾਹਮ ਰੀਡ

ਸਪੇਨ 

ਐਂਡ੍ਰੀਆਸ ਰਫੀ, ਅਲੇਜੈਂਡਰੋ ਅਲੋਂਸੋ, ਸੀਜ਼ਰ ਕੁਰੀਏਲ, ਜ਼ੇਵੀ ਗਿਸਪਰਟ, ਬੋਰਜਾ ਲੈਕੇਲ, ਅਲਵਾਰੋ ਇਗਲੇਸੀਆਸ, ਇਗਨਾਸੀਓ ਰੋਡਰਿਗਜ਼, ਐਨਰਿਕ ਗੋਂਜ਼ਾਲੇਜ਼, ਗੇਰਾਰਡ ਕਲੈਪਸ, ਆਂਦਰੇਅਸ ਰਫੀ, ਜੋਰਡੀ ਬੋਨਾਸਟ੍ਰੇ, ਜੋਕਿਨ ਮੇਨਿਨੀ, ਮਾਰੀਓ ਗੈਰਿਨ (ਜੀਕੇ), ਮਾਰਕ ਮਿਰਾਲੇਸ (ਕਪਤਾਨ), ਪੇਪੇ ਕੁਨੀਲ, ਮਾਰਕ ਰਿਕਨੇਸ, ਪਾਊ ਕੁਨੀਲ, ਮਾਰਕ ਵਿਜ਼ਕੈਨੋ

ਮੁੱਖ ਕੋਚ : ਮੈਕਸਿਮਿਲਿਆਨੋ ਕਾਲਦਾਸ

ਇਹ ਵੀ ਪੜ੍ਹੋ : ਪ੍ਰਿਥਵੀ ਸ਼ਾਹ ਨੇ BCCI ਸਕੱਤਰ ਜੈ ਸ਼ਾਹ ਦੇ ਟਵੀਟ ਦਾ ਕੁਝ ਇਸ ਅੰਦਾਜ਼ 'ਚ ਦਿੱਤਾ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News