ਭਾਰਤ ਨੇ ਅਭਿਆਸ ਮੈਚ ''ਚ ਓਮਾਨ ਨਾਲ ਖੇਡਿਆ ਗੋਲਰਹਿਤ ਡ੍ਰਾਅ
Friday, Dec 28, 2018 - 07:01 PM (IST)

ਅਬੂਧਾਬੀ— ਭਾਰਤ ਨੇ ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਦੇ ਤਹਿਤ ਓਮਾਨ ਦੇ ਨਾਲ ਬੰਦ ਦਰਵਾਜ਼ੇ ਵੀਰਵਾਰ ਰਾਤ ਖੋਲ ਗਿਆ, ਅੰਤਰਰਾਸ਼ਟਰੀ ਫੁੱਟਬਾਲ ਮੈਚ ਹੋਲਰਹਿਤ ਡ੍ਰਾਅ ਖੇਡਿਆ ਗਿਆ। ਭਾਰਤ ਨੇ ਇਸ ਤੋਂ ਪਹਿਲਾਂ ਓਮਾਨ ਖਿਲਾਫ 2018 ਵਿਸ਼ਵ ਕੱਪ ਕੁਆਲੀਫਾਈਰ 'ਚ ਖੇਡੇ ਗਏ ਦੋ ਮੈਚ 1-2 ਅਤੇ 0-3 ਨਾਲ ਗੁਆਏ ਸਨ।
ਭਾਰਤ ਏਸ਼ੀਆ ਕੱਪ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਥਾਈਲੈਂਡ ਖਿਲਾਫ 6 ਜਨਵਰੀ ਨੂੰ ਕਰੇਗਾ। ਏਸ਼ੀਅਨ ਕੱਪ 2019 'ਚ ਹਿੱਸਾ ਲੈਣ ਵਾਲੀ 23 ਮੈਂਬਰੀ ਫੁੱਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਅਨੁਭਵੀ ਸੁਨੀਲ ਛੇਤਰੀ ਦੀ ਕਪਤਾਨੀ 'ਚ ਥਾਈਲੈਂਡ ਖਿਲਾਫ 6 ਜਨਵਰੀ ਨੂੰ ਆਪਣਾ ਪਹਿਲਾਂ ਮੁਕਾਬਲਾ ਖੇਡਣ ਉਤਰੇਗੀ। ਭਾਰਤ ਟੂਰਨਾਮੈਂਟ 'ਚ ਯੂ.ਏ.ਈ. ਨਾਲ 10 ਜਨਵਰੀ ਅਤੇ ਬਹਿਰੀਨ ਨਾਲ 14 ਜਨਵਰੀ ਨੂੰ ਖੇਡੇਗਾ।