ਭਾਰਤ ਨੂੰ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ 'ਚ 6 ਸੋਨ ਤਮਗੇ

Monday, Aug 30, 2021 - 12:33 AM (IST)

ਭਾਰਤ ਨੂੰ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ 'ਚ 6 ਸੋਨ ਤਮਗੇ

ਨਵੀਂ ਦਿੱਲੀ- ਭਾਰਤ ਨੇ ਦੁਬਈ ਵਿਚ ਖੇਡੀ ਜਾ ਰਹੀ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਐਤਵਾਰ ਨੂੰ ਲੜਕਿਆਂ ਤੇ ਲੜਕੀਆਂ ਦੇ ਵਰਗ ਵਿਚ ਮੁੱਕੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ 6 ਸੋਨ ਤਮਗੇ ਆਪਣੀ ਝੋਲੀ ਪਾਏ। ਰਾਸ਼ਟਰੀ ਚੈਂਪੀਅਨ ਰੋਹਿਤ ਚਮੋਲੀ (48 ਕਿ.ਗ੍ਰਾ.) ਅਤੇ ਭਰਤ ਜੂਨ (81 ਕਿ. ਗ੍ਰਾ. ਤੋਂ ਜ਼ਿਆਦਾ) ਨੇ ਲੜਕਿਆਂ ਦੇ ਵਰਗ ਵਿਚ ਸੋਨ ਤਮਗਾ ਜਿੱਤ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਲੜਕੀਆਂ ਦੇ ਵਰਗ ਵਿਚ ਵੀਸ਼ੂ ਰਾਠੀ (48 ਕਿ.ਗ੍ਰਾ.), ਤਨੂ (52 ਕਿ.ਗ੍ਰਾ.), ਨਿਕਿਤਾ ਚੰਦ (60 ਕਿ.ਗ੍ਰਾ.) ਤੇ ਮਾਹੀ ਰਾਘਵ (63 ਕਿ.ਗ੍ਰਾ.) ਨੇ ਫਾਈਨਲ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ।

ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ


ਰੋਹਿਤ ਨੇ ਸਖਤ ਮੁਕਾਬਲੇ ਵਿਚ ਮੰਗੋਲੀਆ ਦੇ ਓਟਗੋਨਬਾਯਰ ਤੁਵਸ਼ਿੰਜਯਾ ਨੂੰ 3-2 ਨਾਲ ਹਰਾਇਆ ਜਦਕਿ ਜੂਨ ਨੇ ਕਜ਼ਾਖਸਤਾਨ ਦੇ ਯਰਦੋਸ ਸ਼ਾਰਿਪਬੇਕ ਨੂੰ 5-0 ਨਾਲ ਹਰਾਇਆ। ਲੜਕੀਆਂ ਦੇ ਮੁਕਾਬਲੇ ਵਿਚ ਵੀਸ਼ੂ ਨੇ ਉਜ਼ਬੇਕਿਸਤਾਨ ਦੀ ਬਾਖਤਿਓਰੋਵਾ ਰੋਬਿਆਖੋਨ 'ਤੇ 5-0 ਦੀ ਜਿੱਤ ਨਾਲ ਸੋਨ ਤਮਗਾ ਹਾਸਲ ਕੀਤਾ। ਫਿਰ ਹੋਰ ਭਾਰ ਵਰਗ ਦੇ ਫਾਈਨਲ ਵਿਚ ਤਨੂ ਨੇ ਕਜ਼ਾਖਸਤਾਨ ਦੀ ਤੋਮਿਰਿਸ ਮਾਈਰਜਾਕੁਲ ਨੂੰ 3-2 ਨਾਲ, ਨਿਕਿਤਾ ਨੇ ਕਜ਼ਾਖਸਤਾਨ ਦੀ ਓਸੇਮ ਤਾਨਾਟਾਰ ਨੂੰ ਫੈਸਲੇ ਵਿਚ ਮਾਹੀ ਨੇ ਕਜ਼ਾਖਸਤਾਨ ਦੀ ਅਲਜੇਰਿਮ ਕਾਬਡੋਲਡਾ ਨੂੰ 3-2 ਨਾਲ ਹਰਾ ਕੇ ਲੜਕੀਆਂ ਦੇ ਵਰਗ ਵਿਚ ਭਾਰਤ ਨੂੰ ਚੌਥਾ ਸੋਨ ਤਮਗਾ ਦਿਵਾਇਆ। 

ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !

ਇਕ ਹੋਰ ਫਾਈਨਲ 'ਚ ਗੌਰਵ ਸੈਣੀ (70 ਕਿ.ਗ੍ਰਾ.) ਨੂੰ ਉਜ਼ਬੇਕਿਸਤਾਨ ਦੇ ਬੋਲਤਾਈਵ ਸ਼ਵਾਕਾਤਜੋਨ ਤੋਂ 0-5 ਨਾਲ ਹਾਰ ਦੇ ਕਾਰਨ ਚਾਂਦੀ ਤਮਦੇ ਨਾਲ ਸਬਰ ਕਰਨਾ ਪਿਆ। ਮੁਸਕਾਨ (46 ਕਿ.ਗ੍ਰਾ.), ਆਂਚਲ ਸੈਣੀ (57 ਕਿ.ਗ੍ਰਾ.) ਅਤੇ ਰੁਦ੍ਰਿਕਾ (70 ਕਿ.ਗ੍ਰਾ.) ਨੂੰ ਲੜਕੀਆਂ ਦੇ ਵਰਗ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News