ਫਰਾਂਸ ਤੋਂ 1-3 ਨਾਲ ਹਾਰ ਕੇ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ''ਚ ਚੌਥੇ ਸਥਾਨ ''ਤੇ ਰਿਹਾ
Sunday, Dec 05, 2021 - 08:59 PM (IST)
ਭੁਵਨੇਸ਼ਵਰ- ਖਿਤਾਬ ਦੀ ਉਮੀਦ ਟੁੱਟਣ ਤੋਂ ਬਾਅਦ ਪਿਛਲੇ ਚੈਂਪੀਅਨ ਭਾਰਤ ਐਤਵਾਰ ਨੂੰ ਇੱਥੇ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਫਰਾਂਸ ਤੋਂ 1-3 ਨਾਲ ਹਾਰ ਕੇ ਐੱਫ. ਆਈ. ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਪੋਡੀਅਮ ਸਥਾਨ ਹਾਸਲ ਕਰਨ ਵਿਚ ਅਸਫਲ ਰਿਹਾ। ਫਰਾਂਸ ਦੇ ਕਪਤਾਨ ਟਿਮੋਥੀ ਕਲੇਮੇਂਟ ਨੇ ਮੇਜ਼ਬਾਨ ਨੂੰ ਫਿਰ ਤੋਂ ਹੈਰਾਨ ਕਰਨ ਦੇ ਲਈ ਹੈਟ੍ਰਿਕ ਲਗਾਈ ਤੇ ਕਾਂਸੀ ਤਮਗਾ ਜਿੱਤ ਲਿਆ। ਕਲੇਮੇਂਟ ਨੇ ਫਰਾਂਸ ਦੇ ਲਈ 26ਵੇਂ, 34ਵੇਂ ਤੇ 47ਵੇਂ ਮਿੰਟ ਵਿਟ ਤਿੰਨ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ ਜਦਕਿ ਭਾਰਤ ਦੇ ਲਈ ਇਕਲੌਤਾ ਗੋਲ ਸੁਦੀਪ ਚਿਰਮਾਕੋ ਨੇ 42ਵੇਂ ਮਿੰਟ ਵਿਚ ਕੀਤਾ।
ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
ਕੁਆਰਟਰ ਫਾਈਨਲ ਵਿਚ ਬੈਲਜੀਅਮ ਦੇ ਵਿਰੁੱਧ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਇਹ ਭਾਰਤੀਆਂ ਦੇ ਲਈ ਲਗਾਤਾਰ ਦੂਜਾ ਫਲਾਪ ਪ੍ਰਦਰਸ਼ਨ ਰਿਹਾ। ਤੀਜੇ -ਚੌਥੇ ਸਥਾਨ ਦਾ ਮੈਚ ਭਾਰਤ ਦੇ ਲਈ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਫਰਾਂਸ ਤੋਂ ਮਿਲੀ 4-5 ਦੀ ਹਾਰ ਦਾ ਬਦਲਾ ਲੈਣ ਦਾ ਮੌਕਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਯੂਰਪੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੇਜ਼ਬਾਨਾਂ 'ਤੇ ਦਬਦਬਾ ਬਣਾਈ ਜਾਰੀ ਰੱਖਿਆ। ਪਿੱਚ 'ਤੇ ਫਰਾਂਸ ਦੀ ਟੀਮ ਕਾਫੀ ਬਿਹਤਰ ਸੀ ਜਿਸ ਨੇ ਪਹਿਲੇ ਕੁਆਰਟਰ ਵਿਚ ਹੌਲੀ ਸ਼ੁਰੂਆਤ ਤੋਂ ਬਾਅਦ ਕੰਟਰੋਲ ਬਣਾਇਆ ਤੇ 14 ਪੈਨਲਟੀ ਕਾਰਨਰ ਹਾਸਲ ਕੀਤੇ। ਭਾਰਤੀਆਂ ਨੇ ਲਗਾਤਾਰ ਕੋਸ਼ਿਸ਼ ਜਾਰੀ ਰੱਖੀ ਕੇ ਟੀਮ 12ਵੇਂ ਮਿੰਟ ਵਿਚ ਬੜ੍ਹਤ ਦੇ ਕਰੀਬ ਪਹੁੰਚੀ ਜਦੋ ਅਰਿਜੀਤ ਸਿੰਘ ਨੇ ਸਰਕਲ ਦੇ ਉੱਪਰ ਤੋਂ ਕੋਸ਼ਿਸ਼ ਕੀਤੀ ਪਰ ਇਹ ਪੋਸਟ 'ਤੇ ਲੱਗਾ। ਭਾਰਤ ਨੂੰ ਅੰਤਰ ਘੱਟ ਕਰਨ ਦਾ ਇਕ ਹੋਰ ਮੌਕਾ ਇਕ ਪੈਨਲਟੀ ਕਾਰਨਰ ਤੋਂ ਮਿਲਿਆ ਪਰ ਉਪ ਕਪਤਾਨ ਸੰਜੇ ਕੁਮਾਰ ਦੀ ਫਿਲਕ ਦਾ ਫਰਾਂਸ ਨੇ ਵਧੀਆ ਬਚਾਅ ਕੀਤਾ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।