ਸੈਫ ਚੈਂਪੀਅਨਸ਼ਿਪ ''ਚ ''ਕਰੋ ਜਾਂ ਮਰੋ'' ਦੇ ਮੁਕਾਬਲੇ ਵਿਚ ਭਾਰਤ ਦਾ ਸਾਹਮਣਾ ਮਾਲਦੀਵ ਨਾਲ
Wednesday, Oct 13, 2021 - 02:54 AM (IST)

ਮਾਲੇ- ਖਰਾਬ ਫਾਰਮ ਨਾਲ ਜੂਝ ਰਹੀ ਭਾਰਤੀ ਟੀਮ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਆਖਰੀ ਲੀਗ ਮੈਚ ਵਿਚ ਮੇਜ਼ਬਾਨ ਮਾਲਦੀਵ ਨਾਲ ਖੇਡੇਗੀ ਤੇ 'ਕਰੋ ਜਾਂ ਮਰੋ' ਦੇ ਇਸ ਮੁਕਾਬਲੇ ਵਿਚ ਜਿੱਤ ਹੀ ਉਸ ਨੂੰ ਬਾਹਰ ਹੋਣ ਤੋਂ ਬਚਾ ਸਕਦੀ ਹੈ। ਡਰਾਅ ਜਾਂ ਹਾਰ ਦੀ ਸਥਿਤੀ ਵਿਚ ਭਾਰਤ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਜਾਵੇਗਾ ਤੇ ਇਹ ਪਿਛਲੇ ਕੁਝ ਸਾਲ ਵਿਚ ਉਸ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੋਵੇਗਾ। ਇਸ ਨਾਲ ਕੋਚ ਇਗੋਰ ਸਿਟਮਕ ਨੂੰ ਹਟਾਉਣ ਦੀ ਮੰਗ ਵੀ ਜ਼ੋਰ ਫੜਨ ਲੱਗੇਗੀ।
ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ
7ਵਾਰ ਦੀ ਚੈਂਪੀਅਨ ਭਾਰਤੀ ਟੀਮ ਇਸ ਤੋਂ ਪਹਿਲਾਂ 2003 ਵਿਚ ਤੀਜੇ ਸਥਾਨ 'ਤੇ ਰਹੀ ਸੀ। ਇਸ ਤੋਂ ਬਾਅਦ ਤੋਂ 11 ਸੈਸ਼ਨਾਂ ਵਿਚ ਭਾਰਤ ਨੇ ਜਾਂ ਤਾਂ ਖਿਤਾਬ ਜਿੱਤਿਆ ਜਾਂ ਉਪ ਜੇਤੂ ਰਹੀ ਹੈ। 5 ਟੀਮਾਂ ਦੇ ਟੂਰਨਾਮੈਂਟ ਵਿਚ ਟਾਪ-4 ਟਮਾਂ 16 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਦੀ ਦੌੜ ਵਿਚ ਰਹਿਣਗੀਆਂ। ਭਾਰਤ ਦੇ 2 ਡਰਾਅ ਤੇ 1 ਜਿੱਤ ਤੋਂ ਬਾਅਦ 5 ਅੰਕ ਹਨ ਤੇ ਉਹ ਤੀਜੇ ਸਥਾਨ 'ਤੇ ਹੈ। ਮਾਲਦੀਵ (3 ਮੈਚਾਂ ਵਿਚੋਂ 6 ਅੰਕ) ਤੇ ਨੇਪਾਲ (3 ਮੈਚਾਂ ਵਿਚੋਂ 6 ਅੰਕ) ਉਸ ਤੋਂ ਉੱਪਰ ਹਨ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।