ਮਹਿਲਾ T20 WC Semi-final: ਫਾਈਨਲ ’ਚ ਪਹੁੰਚਿਆ ਭਾਰਤ, ਬਿਨਾ ਗੇਂਦ ਸੁੱਟੇ ਹੀ ਮੈਚ ਹੋਇਆ ਰੱਦ
Thursday, Mar 05, 2020 - 11:14 AM (IST)
ਸਪੋਰਟਸ ਡੈਸਕ— ਭਾਰਤ ਅਤੇ ਇੰਗਲੈਂਡ ਵਿਚਾਲੇ ਮਹਿਲਾ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਸਿਡਨੀ ਦੇ ਸਟੇਡੀਅਮ ’ਚ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਟਾਸ ਨਹੀਂ ਹੋ ਸਕਿਆ। ਇਸ ਤਰ੍ਹਾਂ ਬਿਨਾ ਕੋਈ ਗੇਂਦ ਸੁੱਟੇ ਇਹ ਮੈਚ ਰੱਦ ਹੋ ਗਿਆ। ਮੈਚ ਦੇ ਰੱਦ ਹੋਣ ਨਾਲ ਭਾਰਤ ਬਿਹਤਰ ਗਰੁੱਪ ਰਿਕਾਰਡ ਦੇ ਕਾਰਨ ਫਾਈਨਲ ’ਚ ਪਹੁੰਚ ਗਿਆ ਹੈ। ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਚਾਰ ਵਾਰ ਦੇ ਚੈਂਪੀਅਨ ਆਸਟਰੇਲੀਆ ’ਤੇ ਜਿੱਤ ਦੇ ਨਾਲ ਕੀਤੀ ਅਤੇ ਫਿਰ ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਨੂੰ ਵੀ ਹਰਾ ਕੇ ਗਰੁੱਪ ਏ ’ਚ ਚਾਰ ਮੈਚਾਂ ’ਚ ਅੱਠ ਅੰਕ ਦੇ ਨਾਲ ਚੋਟੀ ’ਤੇ ਰਿਹਾ।
ਦੋਵੇਂ ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡਿ੍ਰਗਸ, ਸ਼ੇਫਾਲੀ ਵਰਮਾ, ਸਮਿ੍ਰਤੀ ਮੰਧਾਨਾ, ਸ਼ਿਖਾ ਪਾਂਡੇ, ਪੂਨਮ ਯਾਦਵ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਨਮੂਰਤੀ, ਤਾਨੀਆ ਭਾਟੀਆ, ਰਾਧਾ ਯਾਦਵ, ਅਰੁੰਧਤੀ ਰੈੱਡੀ, ਹਰਲੀਨ ਦਿਓਲ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼ ਅਤੇ ਪੂਜਾ ਵਸਤਰਕਾਰ।
ਇੰਗਲੈਂਡ : ਹੀਥਰ ਨਾਈਟ (ਕਪਤਾਨ), ਟੈਮੀ ਬਿਊਮੋਂਟ, ਕੈਥਰੀਨ ਬ੍ਰੰਟ, ਕੇਟ ¬ਕ੍ਰਾਸ, ਫ੍ਰੇਆ ਡੇਵਿਸ, ਸੋਫੀ ਐਕਲੇਸਟੋਨ, ਜਾਰਜੀਆ ਐਲਵਿਸ, ਸਾਰਾ ਗਲੇਨ, ਐਮੀ ਜੋਨਸ, ਨਤਾਲੀ ਸਵੀਵਰ, ਆਨਿਆ ਸ਼ਰੁਬਸੋਲ, ਮੈਡੀ ਵਿਲੀਅਰਸ, ਫ੍ਰੇਨ ਵਿਲਸਨ, ਲਾਰੇਨ ਵਿਨਫੀਲਡ ਅਤੇ ਡੇਨੀਅਲ ਵਾਟ।
ਇਹ ਵੀ ਪੜ੍ਹੋ : ਰਣਜੀ ਟਰਾਫੀ ਤੋਂ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ, ਹੁਣ ਟੀਮ ਨੂੰ ਪਹੁੰਚਾਇਆ ਫਾਈਨਲ 'ਚ
IPL ਦੀ ਇਨਾਮੀ ਰਾਸ਼ੀ 'ਚ ਕਟੌਤੀ 'ਤੇ ਚਰਚਾ ਕਰੇਗੀ ਹਰ ਫ੍ਰੈਂਚਾਈਜ਼ੀ