ਵਿਸ਼ਵ ਬਲਾਈਂਡ ਸ਼ਤਰੰਜ ਟੀਮ ਚੈਂਪੀਅਨਸ਼ਿਪ ''ਚ ਭਾਰਤ ਨੇ ਸਪੇਨ ਨੂੰ ਹਰਾਇਆ
Wednesday, Jul 25, 2018 - 12:48 AM (IST)
ਸੋਫੀਆ- ਭਾਰਤੀ ਬਲਾਈਂਡ ਸ਼ਤਰੰਜ ਟੀਮ ਨੇ ਵਿਸ਼ਵ ਬਲਾਈਂਡ ਸ਼ਤਰੰਜ ਟੀਮ ਚੈਂਪੀਅਨਸ਼ਿਪ ਦੇ ਤੀਜੇ ਰਾਊਂਡ ਤੋਂ ਬਾਅਦ 2 ਮੈਚਾਂ ਵਿਚ ਜਿੱਤ ਦਰਜ ਕਰਦਿਆਂ ਆਪਣਾ ਤਮਗਾ ਜਿੱਤਣ ਦੀ ਉਮੀਦ ਬਰਕਰਾਰ ਰੱਖੀ ਹੈ। ਪਹਿਲੇ ਮੈਚ ਵਿਚ ਭਾਰਤੀ ਟੀਮ ਨੂੰ ਪ੍ਰਤੀਯੋਗਤਾ ਦੀ ਟਾਪ ਸੀਡ ਯੂਕ੍ਰੇਨ ਤੋਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਤੋਂ ਬਾਅਦ ਭਾਰਤ ਨੇ ਮਜ਼ਬੂਤ ਮੰਨੀ ਜਾ ਰਹੀ ਰੋਮਾਨੀਆ ਦੀ ਟੀਮ ਨੂੰ 3.5-1.5 ਨਾਲ ਤੇ ਸਪੇਨ ਨੂੰ 3-1 ਨਾਲ ਹਰਾ ਕੇ ਨਾ ਸਿਰਫ ਜ਼ੋਰਦਾਰ ਵਾਪਸੀ ਕੀਤੀ, ਸਗੋਂ ਟੀਮ ਇਨ੍ਹਾਂ 2 ਜਿੱਤਾਂ ਦੇ ਸਹਾਰੇ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਹੁਣ ਭਾਰਤ ਨੂੰ ਪੋਲੈਂਡ, ਮੇਜ਼ਬਾਨ ਬੁਲਗਾਰੀਆ, ਇਟਲੀ ਤੇ ਸਲੋਵੇਨੀਆ ਨਾਲ ਆਪਣੀ ਬਾਕੀ ਦੇ ਮੈਚ ਖੇਡਣੇ ਹਨ। 3 ਮੈਚਾਂ ਵਿਚ ਭਾਰਤੀ ਟੀਮ ਵਿਚ ਕਪਤਾਨ ਕਿਸ਼ਨ ਗਾਂਗੁਲੀ ਨੇ 2 ਅੰਕ, ਆਰੀਅਨ ਜੋਸ਼ੀ ਨੇ 2.5 ਅੰਕ, ਸੌਂਦਰਯਾ ਪ੍ਰਧਾਨ ਤੇ ਅਸ਼ਵਿਨ ਮਾਕਵਾਨਾ ਨੇ 1.5 ਅੰਕ ਬਣਾਏ ਹਨ।
