ਭਾਰਤ ਨੇ ਸ਼੍ਰੀਲੰਕਾ ਨੂੰ 8-0 ਨਾਲ ਹਰਾਇਆ
Sunday, May 11, 2025 - 11:57 AM (IST)

ਯੂਪੀਆ– ਭਾਰਤ ਨੇ ਇੱਥੇ ਗੋਲਡਨ ਜੁਬਲੀ ਸਟੇਡੀਅਮ ਵਿਚ ਗਰੁਪ-ਬੀ ਦੇ ਆਪਣੇ ਪਹਿਲੇ ਮੈਚ ਵਿਚ ਸ਼੍ਰੀਲੰਕਾ ਨੂੰ 8-0 ਨਾਲ ਹਰਾ ਕੇ ਸੈਫ ਅੰਡਰ-19 ਚੈਂਪੀਅਨਸ਼ਿਪ ਖਿਤਾਬ ਦੇ ਬਚਾਅ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਡੈਨੀ ਮੇਈਤੇਈ ਲੈਸ਼ਰਾਮ (26ਵੇਂ, 21ਵੇਂ,50ਵੇਂ ਮਿੰਟ) ਨੇ ਟੂਰਨਾਮੈਂਟ ਵਿਚ ਪਹਿਲੀ ਵਾਰ ਸ਼ਾਨਦਾਰ ਹੈਟ੍ਰਿਕ ਲਗਾਈ ਜਦਕਿ ਪ੍ਰਸ਼ਾਨ ਜਾਜੋ (17ਵੇਂ ਤੇ 62ਵੇਂ ਮਿੰਟ) ਨੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਕਰਦੇ ਹੋਏ ਦੋ ਗੋਲ ਕੀਤੇ। ਸ਼ੁੱਕਰਵਾਰ ਰਾਤ ਨੂੰ ਐੱਮ. ਡੀ. ਅਰਬਾਸ਼ (40ਵੇਂ ਮਿੰਟ), ਓਮੰਗ ਡੋਡਮ (48ਵੇਂ ਮਿੰਟ) ਤੇ ਕਪਤਾਨ ਸਿੰਗਮਯਮ ਸ਼ੰਮੀ (81ਵੇਂ ਮਿੰਟ) ਨੇ ਵੀ ਇਕ-ਇਕ ਗੋਲ ਕੀਤਾ।