ਪਾਕਿ ਨੂੰ ਹਰਾ ਕੇ ਭਾਰਤ ਐਮਰਜਿੰਗ ਕੱਪ ਫਾਈਨਲ ''ਚ
Thursday, Dec 13, 2018 - 09:43 PM (IST)

ਕੋਲੰਬੋ- ਮਯੰਕ ਮਾਰਕੰਡੇ (38 ਦੌੜਾਂ 'ਤੇ 4 ਵਿਕਟ) ਦੀ ਗੇਂਦਬਾਜ਼ੀ ਅਤੇ ਹਿੰਮਤ ਸਿੰਘ ਅਤੇ ਨਿਤਿਸ਼ ਰਾਣਾ ਵਿਚਾਲੇ ਚੌਥੀ ਵਿਕਟ ਲਈ 126 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਏਸ਼ੀਆ ਕ੍ਰਿਕਟ ਕਾਊਂਸਲ ਐਮਰਜਿੰਗ ਟੀਮ ਕੱਪ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਮੁੱਖ-ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ।
ਭਾਰਤੀ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ, ਜੋ 44.4 ਓਵਰਾਂ ਵਿਚ 172 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਐਮਰਜਿੰਗ ਟੀਮ ਨੇ 135 ਗੇਂਦਾਂ ਬਾਕੀ ਰਹਿੰਦੇ 27.3 ਓਵਰਾਂ ਵਿਚ 3 ਵਿਕਟਾਂ 'ਤੇ 178 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਭਾਰਤ ਐਮਰਜਿੰਗ ਟੀਮ ਕੋਲੰਬੋ ਵਿਚ 15 ਦਸੰਬਰ ਨੂੰ ਖੇਡੇ ਜਾਣ ਵਾਲੇ ਫਾਈਨਲ ਵਿਚ ਦੂਸਰੇ ਸੈਮੀਫਾਈਨਲ ਦੀ ਜੇਤੂ ਨਾਲ ਭਿੜੇਗੀ।
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
