ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਸੁਲਾਤਨ ਜੋਹੋਰ ਕੱਪ ’ਚ ਜੇਤੂ ਮੁਹਿੰਮ ਰੱਖੀ ਬਰਕਰਾਰ

Wednesday, Oct 23, 2024 - 11:56 AM (IST)

ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਸੁਲਾਤਨ ਜੋਹੋਰ ਕੱਪ ’ਚ ਜੇਤੂ ਮੁਹਿੰਮ ਰੱਖੀ ਬਰਕਰਾਰ

ਜੋਹੋਰ ਬਾਹਰੂ (ਮਲੇਸ਼ੀਆ), (ਭਾਸ਼ਾ)–3 ਵਾਰ ਦੇ ਚੈਂਪੀਅਨ ਭਾਰਤ ਨੇ ਮੰਗਲਵਾਰ ਨੂੰ ਇੱਥੇ ਸੁਲਤਾਨ ਜੋਹੋਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਵਿਚ ਮੇਜ਼ਬਾਨ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। 

ਇਸ ਜਿੱਤ ਤੋਂ ਬਾਅਦ ਭਾਰਤ 9 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ ਦੇ ਸਥਾਨ ’ਤੇ ਹੈ ਜਦਕਿ ਨਿਊਜ਼ੀਲੈਂਡ 5 ਅੰਕਾਂ ਨਾਲ ਦੂਜੇ ਤੇ ਆਸਟ੍ਰੇਲੀਆ 4 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਭਾਰਤ ਲਈ ਸ਼ਾਰਦਾ ਨੰਦ ਤਿਵਾੜੀ (11ਵੇਂ), ਅਰਸ਼ਦੀਪ ਸਿੰਘ (13ਵੇਂ), ਤਾਲੇਮ ਪ੍ਰਿਯਾਵ੍ਰਤ (39ਵੇਂ) ਤੇ ਰੋਹਿਤ (40ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਮਲੇਸ਼ੀਆ ਲਈ ਮੁਹੰਮਦ ਦਾਨਿਸ਼ ਅਈਮਾਨ (8ਵੇਂ) ਤੇ ਹੈਰਿਸ ਉਸਮਾਨ (9ਵੇਂ ਮਿੰਟ) ਨੇ ਗੋਲ ਕੀਤੇ।


author

Tarsem Singh

Content Editor

Related News