ਅਰਿਜੀਤ ਦੀ ਹੈਟ੍ਰਿਕ ਨਾਲ ਭਾਰਤ ਨੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾਇਆ

12/06/2023 9:27:02 AM

ਕੁਆਲਾਲੰਪੁਰ, (ਭਾਸ਼ਾ)– ਅਰਿਜੀਤ ਸਿੰਘ ਹੁੰਦਲ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਇੱਥੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾ ਕੇ ਐੱਫ. ਆਈ. ਐੱਚ. ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰਆਤ ਕੀਤੀ। ਅਰਿਜੀਤ ਨੇ 11ਵੇਂ, 16ਵੇਂ ਤੇ 41ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਵਲੋਂ ਇਕ ਹੋਰ ਗੋਲ ਅਮਨਦੀਪ ਨੇ 30ਵੇਂ ਮਿੰਟ ਵਿਚ ਕੀਤਾ। ਦੱਖਣੀ ਕੋਰੀਆ ਵਲੋਂ ਦੇਹਯੁਨ ਲਿਮ (38ਵੇਂ) ਤੇ ਮਿੰਕਵੋਨ ਕਿਮ (45ਵੇਂ) ਨੇ ਗੋਲ ਕੀਤੇ।

ਇਹ ਵੀ ਪੜ੍ਹੋ : ਦੀਪਕ ਚਾਹਰ ਦੇ ਪਿਤਾ ਦੀ ਬ੍ਰੇਨ ਸਟ੍ਰੋਕ ਤੋਂ ਬਾਅਦ ਹਾਲਤ ਗੰਭੀਰ, ICU 'ਚ ਦਾਖ਼ਲ

ਭੁਵਨੇਸ਼ਵਰ ਵਿਚ 2021 ਵਿਚ ਖੇਡੇ ਗਏ ਵਿਸ਼ਵ ਕੱਪ ਵਿਚ ਕਾਂਸੀ ਤਮਗੇ ਦੇ ਮੈਚ ਵਿਚ ਫਰਾਂਸ ਹੱਥੋਂ ਹਾਰ ਜਾਣ ਵਾਲੇ ਭਾਰਤ ਨੇ ਕੋਰੀਆ ’ਤੇ ਸ਼ੁਰੂ ਤੋਂ ਹੀ ਦਬਾਅ ਬਣਾ ਰੱਖਿਆ ਸੀ। ਅਰਿਜੀਤ ਨੇ ਪਹਿਲੇ ਕੁਆਰਟਰ ਵਿਚ ਹੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਭਾਰਤ ਨੇ ਇਸ ਤੋਂ ਬਾਅਦ ਵੀ ਦਬਦਬਾ ਬਰਕਰਾਰ ਰੱਖਿਆ।

ਅਰਿਜੀਤ ਤੇ ਅਮਨਦੀਪ ਨੇ ਦੂਜੇ ਕੁਆਰਟਰ ਵਿਚ ਮੈਦਾਨੀ ਗੋਲ ਕੀਤੇ, ਜਿਸ ਨਾਲ ਭਾਰਤ ਹਾਫ ਸਮੇਂ ਤਕ 3-0 ਨਾਲ ਅੱਗੇ ਸੀ। ਦੱਖਣੀ ਕੋਰੀਆ ਨੇ ਤੀਜੇ ਕੁਆਰਟਰ ਵਿਚ ਲਿਮ ਦੇ ਗੋਲ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਵਲੋਂ ਅਰਿਜੀਤ ਨੇ ਤੁਰੰਤ ਹੀ ਚੌਥਾ ਗੋਲ ਕਰਕੇ ਆਪਣੀ ਹੈਟ੍ਰਿਕ ਵੀ ਪੂਰੀ ਕੀਤੀ। 

ਇਹ ਵੀ ਪੜ੍ਹੋ : ਆਕਾਸ਼ ਚੋਪੜਾ ਨੂੰ ਉਮੀਦ, ਟੀ-20 ਵਿਸ਼ਵ ਕੱਪ 2024 'ਚ ਦਿਖਾਈ ਦੇਣਗੇ ਰਵੀ ਬਿਸ਼ਨੋਈ

ਭਾਰਤ 4-1 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਥੋੜ੍ਹਾ ਢਿੱਲਾ ਪੈ ਗਿਆ, ਜਿਸ ਦਾ ਫਾਇਦਾ ਚੁੱਕ ਕੇ ਕਿਮ ਨੇ ਗੋਲ ਕਰ ਦਿੱਤਾ। ਦੱਖਣੀ ਕੋਰੀਆ ਹਾਲਾਂਕਿ ਇਸ ਨਾਲ ਹਾਰ ਦਾ ਫਰਕ ਹੀ ਘੱਟ ਕਰ ਸਕਿਆ।ਭਾਰਤ ਪੂਲ-ਸੀ ਵਿਚ ਆਪਣਾ ਅਗਲਾ ਮੈਚ ਸਪੇਨ ਵਿਰੁੱਧ ਖੇਡੇਗਾ। ਇਸ ਗਰੁੱਪ ਦੀ ਚੌਥੀ ਟੀਮ ਕੈਨੇਡਾ ਹੈ। ਭਾਰਤ ਨੇ ਇਸ ਤੋਂ ਪਹਿਲਾਂ 2001 ਤੇ 2016 ਵਿਚ ਖਿਤਾਬ ਜਿੱਤਿਆ ਸੀ ਜਦਕਿ 1997 ਵਿਚ ਉਹ ਉਪ ਜੇਤੂ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News