ਭਾਰਤ ਨੇ ਆਸਟ੍ਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਖ਼ਿਤਾਬ ਜਿੱਤਿਆ

Sunday, Oct 30, 2022 - 03:50 PM (IST)

ਭਾਰਤ ਨੇ ਆਸਟ੍ਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਖ਼ਿਤਾਬ ਜਿੱਤਿਆ

ਜੌਹਰ ਬਾਰੂ- ਦੋ ਵਾਰ ਦੀ ਚੈਂਪੀਅਨ ਭਾਰਤ ਦੀ ਪੁਰਸ਼ਾਂ ਦੀ ਜੂਨੀਅਰ ਹਾਕੀ ਟੀਮ ਨੇ ਇੱਥੇ ਰੋਮਾਂਚਕ ਪੈਨਲਟੀ ਸ਼ੂਟਆਊਟ ਵਿਚ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਉਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਭਾਰਤ ਨੇ ਟੂਰਨਾਮੈਂਟ ਵਿਚ ਪੰਜ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰ ਦਿੱਤਾ। 

ਇਹ ਵੀ ਪੜ੍ਹੋ : ਬੰਗਲਾਦੇਸ਼-ਜਿੰਬਾਬਵੇ ਮੈਚ ਦੇ ਅਖ਼ੀਰ 'ਚ ਦਿਖਿਆ Ind-Pak ਵਰਗਾ ਰੋਮਾਂਚ, ਲੱਕੀ ਚਾਂਸ ਮਿਲਿਆ ਪਰ ਹਾਰ ਗਈ ਜਿੰਬਾਬਵੇ

ਦੋਵੇਂ ਟੀਮਾਂ ਨਿਯਮਿਤ ਸਮੇਂ ਵਿਚ 1-1 ਦੀ ਬਰਾਬਰੀ ਉਤੇ ਸਨ। ਇਸ ਤੋਂ ਬਾਅਦ ਸ਼ੂਟਆਊਟ ਹੋਇਆ ਜਿਸ ਵਿਚ ਦੋਵੇਂ ਟੀਮਾਂ 3-3 ਦੀ ਬਰਾਬਰੀ ਉਤੇ ਪਹੁੰਚ ਗਈਆਂ। ਇਸ ਤੋਂ ਬਾਅਦ ਮੈਚ ‘ਸਡਨ ਡੈੱਥ’ ਉਤੇ ਪਹੁੰਚ ਗਿਆ। ਉੱਤਮ ਸਿੰਘ ਨੇ ਸ਼ੂਟਆਊਟ ਵਿਚ ਦੋ ਗੋਲ ਦਾਗੇ ਜਿਸ ਵਿਚ ‘ਸਡਨ ਡੈੱਥ’ ਵਿਚ ਕੀਤਾ ਗਿਆ ਗੋਲ ਵੀ ਸ਼ਾਮਲ ਸੀ। 

ਇਹ ਵੀ ਪੜ੍ਹੋ : ਵੇਂਗਸਰਕਰ ਅਤੇ ਕੁਲਕਰਣੀ BCCI ਦੀ ਸਿਖਰਲੀ ਕੌਂਸਲ ਵਿੱਚ ICA ਦੀ ਕਰਨਗੇ ਨੁਮਾਇੰਦਗੀ

ਵਿਸ਼ਣੂਕਾਂਤ ਸਿੰਘ, ਅੰਕਿਤ ਪਾਲ, ਸੁਦੀਪ ਚਿਰਮਾਕੋ ਨੇ ਵੀ ਗੋਲ ਕੀਤੇ। ਆਸਟਰੇਲੀਆ ਵੱਲੋਂ ਬਰਨਸ ਕੂਪਰ, ਫੋਸਟਰ ਬਰੋਡੀ, ਬਰੁੱਕਸ ਜੋਸ਼ੂਆ ਤੇ ਹਾਰਟ ਲਿਆਮ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਸੁਦੀਪ ਨੇ 13ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਪਰ ਜੈਕ ਹੋਲਾਡ ਨੇ 28ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਉਤੇ ਲਿਆ ਖੜ੍ਹਾ ਕੀਤਾ। ਭਾਰਤ ਨੇ ਉਮਰ ਗਰੁੱਪ ਵਿਚ ਟੂਰਨਾਮੈਂਟ ਦੋ ਵਾਰ- 2013 ਤੇ 2014 ਵਿਚ ਜਿੱਤਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News