ਭੂਟਾਨ ਨੂੰ 10-1 ਨਾਲ ਹਰਾ ਕੇ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤ

10/12/2019 10:54:41 AM

ਸਪੋਰਟਸ ਡੈਸਕ— ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸੈਫ ਅੰਡਰ-15 ਚੈਂਪੀਅਨਸ਼ਿਪ ਦੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਮੇਜ਼ਬਾਨ ਭੂਟਾਨ ਨੂੰ 10-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ।  ਸਾਇ ਸੰਖਾਈ (63ਵੇਂ, 64ਵੇਂ ਅਤੇ 72ਵੇਂ) ਟੂਰਨਾਮੈਂਟ 'ਚ ਦੂਜੀ ਵਾਰ ਹੈਟ੍ਰਿਕ ਬਣਾਉਣ 'ਚ ਸਫਲ ਰਹੀ। ਲੀਂਡਾ ਕੋਮ ਸੇਰਥੋ (19ਵੇਂ ਅਤੇ 54ਵੇਂ), ਸੁਮਤੀ ਕੁਮਾਰੀ (24ਵੇਂ ਅਤੇ 86ਵੇਂ) ਅਤੇ ਕਿਰਨ (15ਵੇਂ ਅਤੇ 21ਵੇਂ) ਨੇ ਦੋ-ਦੋ ਗੋਲ ਕੀਤੇ ਜਦ ਕਿ ਪ੍ਰਿਅੰਕਾ ਸੁਜੀਸ਼ ਨੇ ਅੱਠਵੇਂ ਮਿੰਟ 'ਚ ਟੀਮ ਲਈ ਪਹਿਲਾ ਗੋਲ ਕੀਤਾ। PunjabKesariਭੁਟਾਨ ਨੇ ਹਾਲਾਂਕਿ ਨੌਂਵੇਂ ਮਿੰਟ 'ਚ ਹੀ ਸਾਂਗੇ ਵਾਂਗਮੋ ਦੇ ਗੋਲ ਨਾਲ ਸਕੋਰ 1-1 ਕਰ ਦਿੱਤਾ ਪਰ ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਵਿਰੋਧੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ। ਆਫ ਟਾਇਮ ਤੱਕ ਭਾਰਤੀ ਟੀਮ 5-1 ਨਾਲ ਅੱਗੇ ਸੀ। ਦਿਨ ਦੇ ਦੂਜੇ ਮੁਕਾਬਲੇ 'ਚ ਬੰਗਲਾਦੇਸ਼ ਨੇ ਨੇਪਾਲ ਨੂੰ 2-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਭਾਰਤੀ ਟੀਮ ਆਪਣੇ ਆਖਰੀ ਗਰੁੱਪ ਮੁਕਾਬਲੇ 'ਚ ਐਤਵਾਰ ਨੂੰ ਬੰਗਲਾਦੇਸ਼ ਨਾਲ ਭਿੜੇਗੀ।


Related News