ਭਾਰਤ ਨੇ ਰਚਿਆ ਇਤਿਹਾਸ, ICC ਦੇ ਤਿੰਨ ਫਾਰਮੈਟਾਂ 'ਚ ਨੰਬਰ 1 ਬਣਿਆ
Saturday, Sep 23, 2023 - 01:29 PM (IST)

ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁੱਕਰਵਾਰ (22 ਸਤੰਬਰ) ਨੂੰ ਸ਼ੁਰੂ ਹੋਈ। ਟੀਮ ਇੰਡੀਆ ਦੇ ਕਾਰਜਕਾਰੀ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਆਸਟ੍ਰੇਲੀਆ ਨੇ 50 ਓਵਰਾਂ ਵਿੱਚ 276 ਦੌੜਾਂ ਬਣਾਈਆਂ। ਜਵਾਬ 'ਚ ਟੀਮ ਇੰਡੀਆ ਨੇ 48.4 ਓਵਰਾਂ 'ਚ 281 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਆਈਸੀਸੀ ਵਨਡੇ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਉਹ ਟੀ-20 ਅਤੇ ਟੈਸਟ 'ਚ ਪਹਿਲਾਂ ਹੀ ਚੋਟੀ 'ਤੇ ਸੀ। ਇਸ ਤਰ੍ਹਾਂ ਭਾਰਤ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਬਣ ਗਿਆ ਹੈ।
ਟੀਮ ਇੰਡੀਆ ਨੇ ਕੇਐੱਲ ਰਾਹੁਲ ਦੀ ਕਪਤਾਨੀ ਵਿੱਚ ਜਿੱਤ ਨਾਲ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ ਸਮੇਂ 'ਤੇ ਤਿੰਨੋਂ ਫਾਰਮੈਟਾਂ 'ਚ ਪਹਿਲੇ ਸਥਾਨ 'ਤੇ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਅਜਿਹਾ ਕੀਤਾ ਸੀ। ਉਹ ਅਗਸਤ 2012 ਵਿੱਚ ਇੱਕੋ ਸਮੇਂ ਟੈਸਟ-ਵਨਡੇ ਅਤੇ ਟੀ-20 ਵਿੱਚ ਪਹਿਲੇ ਨੰਬਰ 'ਤੇ ਸੀ।
ਭਾਰਤ ਨੇ ਪਾਕਿਸਤਾਨ ਨੂੰ ਪਛਾੜ ਦਿੱਤਾ
ਆਸਟ੍ਰੇਲੀਆ ਖਿਲਾਫ ਜਿੱਤ ਤੋਂ ਬਾਅਦ ਭਾਰਤ ਵਨਡੇ 'ਚ 116 ਰੇਟਿੰਗ ਅੰਕਾਂ 'ਤੇ ਪਹੁੰਚ ਗਿਆ ਹੈ। ਉਸ ਨੇ ਪਹਿਲਾ ਸਥਾਨ ਹਾਸਲ ਕਰਕੇ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ। ਪਾਕਿਸਤਾਨੀ ਟੀਮ ਦੇ 115 ਰੇਟਿੰਗ ਅੰਕ ਹਨ। ਆਸਟ੍ਰੇਲੀਆ ਤੀਜੇ ਸਥਾਨ 'ਤੇ ਬਰਕਰਾਰ ਹੈ। ਉਸ ਦੇ 111 ਰੇਟਿੰਗ ਅੰਕ ਹਨ।
ਆਸਟ੍ਰੇਲੀਆ ਵਿਸ਼ਵ ਕੱਪ 'ਚ ਨੰਬਰ 1 ਟੀਮ ਦੇ ਤੌਰ 'ਤੇ ਨਹੀਂ ਜਾਵੇਗਾ
ਇਸ ਹਾਰ ਦੇ ਨਤੀਜੇ ਵਜੋਂ ਆਸਟ੍ਰੇਲੀਆਈ ਟੀਮ ਨੰਬਰ 1 ਟੀਮ ਵਜੋਂ ਵਿਸ਼ਵ ਕੱਪ ਵਿੱਚ ਨਹੀਂ ਜਾਵੇਗੀ। ਭਾਰਤ ਖਿਲਾਫ ਬਾਕੀ ਦੋ ਮੈਚ ਜਿੱਤਣ ਦੇ ਬਾਵਜੂਦ ਸਿਖਰ 'ਤੇ ਨਹੀਂ ਪਹੁੰਚ ਸਕੇਗਾ। ਹਾਲਾਂਕਿ ਜੇਕਰ ਆਸਟ੍ਰੇਲੀਆ ਬਾਕੀ ਬਚੇ ਦੋਵੇਂ ਮੈਚ ਜਿੱਤ ਲੈਂਦਾ ਹੈ ਤਾਂ ਭਾਰਤ ਪਹਿਲੇ ਸਥਾਨ 'ਤੇ ਖਿਸਕ ਸਕਦਾ ਹੈ ਅਤੇ ਪਾਕਿਸਤਾਨ ਚੋਟੀ 'ਤੇ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਅੰਤਿਮ ਪੰਘਾਲ ਨੇ ਜਿੱਤਿਆ ਕਾਂਸੀ ਤਗਮਾ, ਮਿਲਿਆ 2024 ਓਲਪਿੰਕ ਦਾ ਕੋਟਾ
ਭਾਰਤ-ਆਸਟ੍ਰੇਲੀਆ ਮੈਚ 'ਚ ਕੀ ਹੋਇਆ?
ਮੋਹਾਲੀ 'ਚ ਖੇਡੇ ਗਏ ਵਨਡੇ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 50 ਓਵਰਾਂ 'ਚ ਸਾਰੀਆਂ 10 ਵਿਕਟਾਂ ਗੁਆ ਕੇ 276 ਦੌੜਾਂ ਬਣਾਈਆਂ। ਡੇਵਿਡ ਵਾਰਨਰ ਨੇ 52 ਦੌੜਾਂ, ਜੋਸ਼ ਇੰਗਲਿਸ਼ ਨੇ 45 ਦੌੜਾਂ ਅਤੇ ਸਟੀਵ ਸਮਿਥ ਨੇ 41 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸ਼ੰਮੀ ਨੇ ਪੰਜ ਵਿਕਟਾਂ ਲਈਆਂ। ਜਵਾਬ 'ਚ ਰੁਤੂਰਾਜ ਗਾਇਕਵਾੜ ਅਤੇ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 142 ਦੌੜਾਂ ਜੋੜੀਆਂ। ਰੁਤੂਰਾਜ ਨੇ 71 ਦੌੜਾਂ ਅਤੇ ਸ਼ੁਭਮਨ ਗਿੱਲ ਨੇ 74 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਸੂਰਿਆਕੁਮਾਰ ਯਾਦਵ 50 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਕੇਐੱਲ ਰਾਹੁਲ ਨੇ 58 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਨ੍ਹਾਂ ਨੇ 49ਵੇਂ ਓਵਰ 'ਚ ਸ਼ਾਨ ਐਬੋਟ 'ਤੇ ਛੱਕਾ ਜੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8