ਭਾਰਤ ਨੇ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ''ਚ ਮਜ਼ਬੂਤ ਟੀਮ ਉਤਾਰੀ

Saturday, Feb 01, 2020 - 02:24 AM (IST)

ਭਾਰਤ ਨੇ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ''ਚ ਮਜ਼ਬੂਤ ਟੀਮ ਉਤਾਰੀ

ਨਵੀਂ ਦਿੱਲੀ- ਭਾਰਤ ਨੇ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਲਈ ਪੁਰਸ਼ਾਂ ਦੀ ਮਜ਼ਬੂਤ ਟੀਮ ਉਤਾਰੀ ਹੈ, ਜਦਕਿ ਮਹਿਲਾ ਵਰਗ ਵਿਚ ਸਾਇਨਾ ਨੇਹਵਾਲ ਤੇ ਪੀ. ਵੀ. ਸਿੰਧੂ ਦੀ ਗੈਰ-ਮੌਜੂਦਗੀ ਵਿਚ ਅਸ਼ਮਿਤਾ ਚਾਹਿਲਾ ਤੇ ਮਾਲਵਿਕਾ ਬੰਸੋਡ ਕੋਲ ਖੁਦ ਨੂੰ ਸਾਬਤ ਕਰਨ ਦੀ ਚੁਣੌਤੀ ਹੋਵੇਗੀ। ਸਾਇਨਾ ਤੇ ਸਿੰਧੂ ਨੇ ਓਲੰਪਿਕ ਕੁਆਲੀਫਿਕੇਸ਼ਨ 'ਤੇ ਧਿਆਨ ਦੇਣ ਲਈ ਇਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਟੀਮ ਇਸ ਤਰ੍ਹਾਂ ਹੈ : ਪੁਰਸ਼ ਟੀਮ — ਬੀ. ਸਾਈ ਪ੍ਰਣੀਤ, ਕਿਦਾਂਬੀ ਸ਼੍ਰੀਕਾਂਤ, ਐੱਚ. ਐੱਸ. ਪ੍ਰਣਯ., ਸ਼ੁਭੰਕਰ ਡੇ, ਲਕਸ਼ੇ ਸੇਨ, ਸਾਤਵਿਕਸੇਰਾਜ ਰੈਂਕੀਰੈੱਡੀ, ਚਿਰਾਗ ਸ਼ੈੱਟੀ, ਧਰੁਵ ਕਪਿਲਾ ਤੇ ਐੱਮ. ਆਰ. ਅਰਜੁਨ। ਮਹਿਲਾ ਟੀਮ : ਅਸ਼ਮਿਤਾ ਚਾਹਿਲਾ, ਅਕ੍ਰਿਸ਼ ਕਸ਼ਯਪ, ਮਾਲਵਿਕਾ ਬੰਸੋਡ, ਗਾਇਤਰੀ ਗੋਪੀਚੰਦ, ਅਸ਼ਵਿਨੀ ਭੱਟ, ਸ਼ਿਖਾ ਗੌਤਮ, ਰਿਤੂਪਰਣਾ ਪਾਂਡਾ ਤੇ ਕੇ. ਮਨੀਸ਼ਾ।

 

author

Gurdeep Singh

Content Editor

Related News