ਰਿਕਾਰਡ ਤਮਗਿਆਂ ਦੇ ਨਾਲ ਭਾਰਤ ਦੀ ਪੈਰਾਲੰਪਿਕ ਖੇਡਾਂ 'ਚ ਮੁਹਿੰਮ ਖਤਮ
Monday, Sep 06, 2021 - 01:44 AM (IST)
ਟੋਕੀਓ- ਟੋਕੀਓ ਪੈਰਾਲੰਪਿਕ ਖੇਡਾਂ 2020 ਦੀ ਐਤਵਾਰ ਨੂੰ ਇੱਥੇ ਸ਼ਾਨਦਾਰ ਸਮਾਪਤੀ ਹੋ ਗਈ। ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿਚ ਭਾਰਤ ਦਾ ਇਹ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਭਾਰਤ ਨੇ 5 ਸੋਨ ਤਮਗਿਆਂ ਸਮੇਤ ਕੁਲ 19 ਤਮਗੇ ਜਿੱਤੇ ਹਨ। ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਆਯੋਜਿਤ ਪੈਰਾਲੰਪਿਕ ਖੇਡਾਂ ਵਿਚ ਭਾਰਤ ਵਲੋਂ 54 ਮੈਂਬਰੀ ਦਲ ਨੇ 9 ਪ੍ਰਤੀਯੋਗਿਤਾਵਾਂ ਵਿਚ ਆਪਣੀ ਚੁਣੌਤੀ ਪੇਸ਼ ਕੀਤੀ ਸੀ। ਸਾਰੇ ਖਿਡਾਰੀਆਂ ਨੇ ਆਪਣਾ ਬੈਸਟ ਦਿੱਤਾ ਪਰ ਕੁਝ ਤਮਗੇ ਤੱਕ ਪਹੁੰਚਣ ਤੋਂ ਖੁੰਝ ਗਏ ਪਰ ਕੁਝ ਨੇ ਬਾਜ਼ੀ ਮਾਰੀ ਅਤੇ ਦੇਸ਼ ਨੂੰ ਸਨਮਾਨਿਤ ਕੀਤਾ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ
ਪੈਰਾਲੰਪਿਕ ਖੇਡਾਂ ਦੀ ਸਮਾਪਤੀ ਜਾਪਾਨ ਦੇ ਸਮਰਾਟ ਨਾਰੂਹਿਤੋ ਦੇ ਭਾਈ ਕ੍ਰਾਉਨ ਪ੍ਰਿੰਸ ਅਕਿਸ਼ਿਨੋ ਦੀ ਹਾਜ਼ਰੀ ਵਿਚ ਨੈਸ਼ਨਲ ਸਟੇਡੀਅਮ ਵਿਚ ਰੰਗਾਂ ਨਾਲ ਭਰੇ, ਸਰਕਸ ਵਰਗੇ ਸਮਾਰੋਹ ਦੇ ਨਾਲ ਹੋਇਆ। ਇਸ ਦੇ ਨਾਲ ਹੀ 13-ਦਿਨਾਂ ਤੱਕ ਚੱਲੀਆਂ ਇਹ ਖੇਡਾਂ ਦੀ ਸ਼ਾਨਦਾਰ ਸਮਾਪਤੀ ਹੋਈ। ਇਨ੍ਹਾਂ ਪੈਰਾਲੰਪਿਕ ਖੇਡਾਂ ਵਿਚ ਰਿਕਾਰਡ 4,405 ਖਿਡਾਰੀਆਂ ਨੇ ਹਿੱਸਾ ਲਿਆ ਤੇ ਰਿਕਾਰਡ ਗਿਣਤੀ ਵਿਚ ਦੇਸ਼ਾਂ ਨੇ ਤਮਗੇ ਜਿੱਤੇ। ਇਸ ਵਿਚ ਅਫਗਾਨਿਸਤਾਨ ਦੇ 2 ਐਥਲੀਟਾਂ ਨੂੰ ਮੁਕਾਬਲੇ ਕਰਦੇ ਹੋਏ ਵੀ ਦੇਖਿਆ ਗਿਆ। ਉਹ ਦੇਸ਼ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਿਸੇ ਤਰ੍ਹਾਂ ਇੱਥੇ ਪਹੁੰਚਣ ਵਿਚ ਸਫਲ ਰਹੇ।
ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।