ਭਾਰਤ ਨੇ ਸੈਫ ਮਹਿਲਾ ਅੰਡਰ-19 ਮਹਿਲਾ ਚੈਂਪੀਅਨਸ਼ਿਪ ''ਚ ਸ਼੍ਰੀਲੰਕਾ ਨੂੰ 5-0 ਨਾਲ ਹਰਾਇਆ

Tuesday, Dec 14, 2021 - 01:23 AM (IST)

ਭਾਰਤ ਨੇ ਸੈਫ ਮਹਿਲਾ ਅੰਡਰ-19 ਮਹਿਲਾ ਚੈਂਪੀਅਨਸ਼ਿਪ ''ਚ ਸ਼੍ਰੀਲੰਕਾ ਨੂੰ 5-0 ਨਾਲ ਹਰਾਇਆ

ਢਾਕਾ- ਭਾਰਤੀ ਟੀਮ ਨੇ ਸੈਫ ਅੰਡਰ-19 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਇੱਥੇ ਸ਼੍ਰੀਲੰਕਾ ਨੂੰ 5-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਵਲੋਂ ਨੀਤੂ ਲਿੰਡਾ (9ਵੇਂ ਅਤੇ 41ਵੇਂ ਮਿੰਟ) ਨੇ 2 ਗੋਲ ਕੀਤੇ।

ਇਹ ਖ਼ਬਰ ਪੜ੍ਹੋ- ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ


ਉਨ੍ਹਾਂ ਤੋਂ ਇਲਾਵਾ ਸੰਤੋਸ਼ (ਦੂਜੇ), ਕਾਰੇਨ ਐਸਟ੍ਰੋਸੀਓ (ਪੰਜਵੇਂ) ਤੇ ਪ੍ਰਿਯੰਕਾ ਦੇਵੀ (82ਵੇੰ ਮਿੰਟ) ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਨੇ ਪਹਿਲੇ 10 ਮਿੰਟ ਵਿਚ ਹੀ ਤਿੰਨ ਗੋਲ ਕਰਕੇ ਸ਼੍ਰੀਲੰਕਾ ਨੂੰ ਦਬਾਅ ਵਿਚ ਲਿਆ ਦਿੱਤਾ, ਜਿਸ ਨਾਲ ਉਹ ਆਖਿਰ ਤੱਕ ਨਹੀਂ ਉੱਭਰ ਸਕੀ। ਭਾਰਤ ਹਾਫ ਸਮੇਂ ਤੱਕ 4-0 ਨਾਲ ਅੱਗੇ ਸੀ। ਭਾਰਤੀ ਡਿਫੈਂਸ ਨੇ ਵੀ ਵਧੀਆ ਖੇਡ ਦਿਖਾਇਆ ਤੇ ਆਪਣੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ।

ਇਹ ਖ਼ਬਰ ਪੜ੍ਹੋ- ਰੋਹਿਤ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News