ਭਾਰਤ ਨੇ ਦਿਵਿਆਂਗ ਕ੍ਰਿਕਟ ਲੜੀ ’ਚ ਸ਼੍ਰੀਲੰਕਾ ਨੂੰ 5-0 ਨਾਲ ਹਰਾਇਆ
Tuesday, May 06, 2025 - 12:28 PM (IST)

ਬੈਂਗਲੁਰੂ– ਭਾਰਤੀ ਦਿਵਿਆਂਗ ਕ੍ਰਿਕਟ ਟੀਮ ਨੇ ਪੀ. ਡੀ. ਦੀਪਕ ਲੋਹੀਆ ਯਾਦਗਾਰੀ ਟਰਾਫੀ ਦੀ 5 ਮੈਚਾਂ ਦੀ ਟੀ-20 ਲੜੀ ਵਿਚ ਸ਼੍ਰੀਲੰਕਾ ਨੂੰ 5-0 ਨਾਲ ਹਰਾ ਦਿੱਤਾ। ਲੜੀ ਇੱਥੇ 26 ਅਪ੍ਰੈਲ ਤੋਂ 5 ਮਈ ਵਿਚਾਲੇ ਕਿਨੀ ਕ੍ਰਿਕਟ ਮੈਦਾਨ ’ਤੇ ਖੇਡੀ ਗਈ। ਪੰਜਵੇਂ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ’ਤੇ 191 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ 15 ਓਵਰਾਂ ਵਿਚ 88 ਦੌੜਾਂ ’ਤੇ ਆਊਟ ਕਰ ਦਿੱਤਾ। ਭਾਰਤ ਨੇ ਪਹਿਲਾ ਮੈਚ 103 ਦੌੜਾਂ ਨਾਲ, ਦੂਜਾ 6 ਵਿਕਟਾਂ ਨਾਲ, ਤੀਜਾ 3 ਵਿਕਟਾਂ ਨਾਲ ਤੇ ਚੌਥਾ 66 ਦੌੜਾਂ ਨਾਲ ਜਿੱਤਿਆ ਸੀ। ਜੇਤੂ ਭਾਰਤੀ ਟੀਮ ਨੂੰ 2 ਲੱਖ ਰੁਪਏ ਤੇ ਸ਼੍ਰੀਲੰਕਾ ਨੂੰ 50,000 ਰੁਪਏ ਮਿਲੇ।