ਕ੍ਰਿਕਟ ਆਸਟ੍ਰੇਲੀਆ ਨੂੰ ਏੇਸ਼ੇਜ਼ ’ਚ ਦਹਾਕਿਆਂ ਦਾ ਨਵਾਂ ਰਿਕਾਰਡ ਬਣਨ ਦੀ ਉਮੀਦ

Friday, Aug 01, 2025 - 12:03 AM (IST)

ਕ੍ਰਿਕਟ ਆਸਟ੍ਰੇਲੀਆ ਨੂੰ ਏੇਸ਼ੇਜ਼ ’ਚ ਦਹਾਕਿਆਂ ਦਾ ਨਵਾਂ ਰਿਕਾਰਡ ਬਣਨ ਦੀ ਉਮੀਦ

ਮੈਲਬੋਰਨ (ਭਾਸ਼ਾ)- ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਡ ਗ੍ਰੀਨਬਰਗ ਦਾ ਮੰਨਣਾ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਟੈਸਟ ਲੜੀ ’ਚ ਰੋਮਾਂਚਕ ਮੁਕਾਬਲਿਆਂ ਦਾ ਅਗਲੀ ਏਸ਼ੇਜ਼ ਲੜੀ ’ਤੇ ਹਾਂ-ਪੱਖੀ ਪ੍ਰਭਾਵ ਪਵੇਗਾ ਅਤੇ ਉਨ੍ਹਾਂ ਨੂੰ ਇਸ ’ਚ ਰਿਕਾਰਡ ਗਿਣਤੀ ’ਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਏਸ਼ੇਜ਼ ਲੜੀ ਨਵੰਬਰ ’ਚ ਸ਼ੁਰੂ ਹੋਵੇਗੀ। ਗ੍ਰੀਨਬਰਗ ਨੂੰ ਉਮੀਦ ਹੈ ਕਿ ਏਸ਼ੇਜ਼ ’ਚ ਬਾਰਡਰ-ਗਾਵਸਕਰ ਟਰਾਫੀ (ਬੀ. ਜੀ. ਟੀ.) 2024-25 ਦੌਰਾਨ 8,37,879 ਕੁੱਲ ਦਰਸ਼ਕਾਂ ਦੀ ਗਿਣਤੀ ਨੂੰ ਪਾਰ ਕਰ ਜਾਵੇਗੀ। ਗ੍ਰੀਨਬਰਗ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਇਕ ਪ੍ਰਸ਼ੰਸਕ ਦੇ ਤੌਰ ’ਤੇ ਇਹ ਕ੍ਰਿਕਟ (ਐਂਡਰਸਨ-ਤੇਂਦੁਲਕਰ ਟਰਾਫੀ ਲਈ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਲੜੀ) ਦੇਖਣ ਲਾਇਕ ਹੈ। ਇਸ ਦਾ ਏਸ਼ੇਜ਼ ’ਤੇ ਵੀ ਪ੍ਰਭਾਵ ਪਵੇਗਾ ਅਤੇ ਸਾਡੀਆਂ ਖੂਬ ਟਿਕਟਾਂ ਵਿਕਣਗੀਆਂ।

ਆਸਟ੍ਰੇਲੀਆਈ ਇਤਿਹਾਸ ’ਚ ਏਸ਼ੇਜ਼ ਦੇ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਲੜੀ ਨੂੰ ਸਭ ਤੋਂ ਵੱਧ ਦਰਸ਼ਕਾਂ ਨੇ ਦੇਖਿਆ। ਏੇਸ਼ੇਜ਼ ਦਾ ਰਿਕਾਰਡ 9,46,750 ਦਰਸ਼ਕਾਂ ਦਾ ਹੈ, ਜੋ 1936-37 ਏਸ਼ੇਜ਼ ਦੌਰਾਨ ਬਣਿਆ ਸੀ, ਜਦੋਂ ਸਰ ਡੋਨਾਲਡ ਬ੍ਰੈਡਮੈਨ ਆਪਣੇ ਜੌਬਨ ’ਤੇ ਸੀ। ਗ੍ਰੀਨਬਰਗ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਸਾਡੇ ਅੰਗਰੇਜ਼ ਦੋਸਤ ਏਸ਼ੇਜ਼ ਦੇਖਣ ਲਈ ਆਉਣਗੇ। ਅਸੀਂ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਮੈਨੂੰ ਉਸ ਦਾ ਕ੍ਰਿਕਟ ਖੇਡਣ ਦਾ ਤਰੀਕਾ ਬਹੁਤ ਪਸੰਦ ਹੈ। ਮੈਂ ਇਹ ਦੇਖਣ ਲਈ ਉਤਸਾਹਿਤ ਹਾਂ ਕਿ ਉਹ ਸਾਡੇ ਮੈਦਾਨਾਂ ’ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ।


author

Hardeep Kumar

Content Editor

Related News