ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਮੈਚ ਦੁਬਈ ’ਚ ਖੇਡਿਆ ਜਾਵੇਗਾ

Sunday, Aug 03, 2025 - 10:35 AM (IST)

ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਮੈਚ ਦੁਬਈ ’ਚ ਖੇਡਿਆ ਜਾਵੇਗਾ

ਦੁਬਈ– ਭਾਰਤ ਤੇ ਪਾਕਿਸਤਾਨ ਵਿਚਾਲੇ 9 ਸਤੰਬਰ ਤੋਂ ਸ਼ੁਰੂ ਹੋ ਰਹੇ ਆਗਾਮੀ ਏਸ਼ੀਆ ਕੱਪ ਦੇ ਦੋ ਅਹਿਮ ਮੈਚ ਦੁਬਈ ਵਿਚ ਖੇਡੇ ਜਾਣਗੇ। ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ.ਸੀ.) ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਭਾਰਤ ਤੇ ਪਾਕਿਸਤਾਨ ਵਿਚਾਲੇ ਲੀਗ ਪੜਾਅ ਦਾ ਮੁਕਾਬਲਾ 14 ਸਤੰਬਰ ਨੂੰ ਦੁਬਈ ਵਿਚ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਸੁਪਰ ਸਿਕਸ ਪੜਾਅ ਦਾ ਸੰਭਾਵਿਤ ਮੈਚ 21 ਸਤੰਬਰ ਨੂੰ ਇਸੇ ਸਥਾਨ ’ਤੇ ਖੇਡਿਆ ਜਾਵੇਗਾ। 29 ਸਤੰਬਰ ਨੂੰ ਹੋਣ ਵਾਲਾ ਫਾਈਨਲ ਵੀ ਦੁਬਈ ਵਿਚ ਹੀ ਹੋਵੇਗਾ।

ਅਗਲੇ ਸਾਲ ਭਾਰਤ ਤੇ ਸ਼੍ਰੀਲੰਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਟੂਰਨਾਮੈਂਟ ਟੀ-20 ਕੌਮਾਂਤਰੀ ਰੂਪ ਵਿਚ ਖੇਡਿਆ ਜਾਵੇਗਾ। ਏ. ਸੀ. ਸੀ. ਨੇ ਮੈਚਾਂ ਦਾ ਐਲਾਨ 26 ਜੁਲਾਈ ਨੂੰ ਕਰ ਦਿੱਤਾ ਸੀ ਪਰ ਇਸ ਦੇ ਆਯੋਜਨ ਸਥਾਨਾਂ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਟੂਰਨਾਮੈਂਟ ਵਿਚ ਕੁੱਲ 19 ਮੈਚਾਂ ਵਿਚੋਂ 11 ਮੈਚ ਦੁਬਈ ਵਿਚ ਅਤੇ 8 ਮੈਚ ਆਬੂਧਾਬੀ ਵਿਚ ਖੇਡੇ ਜਾਣਗੇ।


author

Tarsem Singh

Content Editor

Related News