ਵਨਡੇ ਤੇ ਟੀ-20 ਲੜੀ ਲਈ ਟੀਮ ਦਾ ਹੋ ਗਿਆ ਐਲਾਨ
Sunday, Jul 20, 2025 - 12:16 PM (IST)

ਸਪੋਰਟਸ ਡੈਸਕ- ਆਇਰਲੈਂਡ ਤੇ ਜ਼ਿੰਬਾਬਵੇ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ 3 ਟੀ-20 ਤੇ 2 ਵਨਡੇ ਮੁਕਾਬਲਿਆਂ ਦੀ ਲੜੀ ਦਾ ਐਲਾਨ ਕੀਤਾ ਗਿਆ ਹੈ। ਇਸ ਮਗਰੋਂ ਆਇਰਲੈਂਡ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜ਼ਿੰਬਾਬਵੇ ਖ਼ਿਲਾਫ਼ ਆਇਰਲੈਂਡ ਦੀ ਵਨਡੇ ਤੇ ਟੀ-20 ਟੀਮ ਦੀ ਕਮਾਨ ਗੈਬੀ ਲੁਈਸ ਨੂੰ ਸੌਂਪੀ ਗਈ ਹੈ ਤੇ ਓਰੇਲਾ ਪ੍ਰੇਂਡਰਗੈਸਟ ਨੂੰ ਟੀਮ ਦਾ ਉਪ-ਕਪਤਾਨ ਐਲਾਨਿਆ ਗਿਆ ਹੈ।
ਇਹ ਲੜੀ ਆਇਰਲੈਂਡ 'ਚ ਖੇਡੀ ਜਾਵੇਗੀ, ਜਿੱਥੇ ਟੀ-20 ਲੜੀ ਦੇ ਤਿੰਨੇ ਮੁਕਾਬਲੇ ਡਬਲਿਨ ਦੇ ਪੇਮਬ੍ਰੋਕ ਸਟੇਡੀਅਮ 'ਚ ਖੇਡੇ ਜਾਣਗੇ। ਲੜੀ ਦਾ ਪਹਿਲਾ ਮੁਕਾਬਲਾ 20 ਜੁਲਾਈ, ਦੂਜਾ ਮੁਕਾਬਲਾ 22 ਜੁਲਾਈ ਨੂੰ ਤੇ ਤੀਜਾ ਮੁਕਾਬਲਾ 23 ਜੁਲਾਈ ਨੂੰ ਖੇਡਿਆ ਜਾਵੇਗਾ।
ਟੀ-20 ਸੀਰੀਜ਼ ਲਈ ਆਇਰਲੈਂਡ ਦੀ ਟੀਮ
ਗੈਬੀ ਲੁਈਸ (ਕਪਤਾਨ), ਅਵਾ ਕੈਨਿੰਗ, ਕ੍ਰਿਸਟੀਨਾ ਕੌਲਟਰ-ਰੀਲੀ, ਲੌਰਾ ਡੇਲਾਨੀ, ਐਮੀ ਹੰਟਰ, ਅਰਲੀਨ ਕੈਲੀ, ਲੁਈਸ ਲਿਟਲ, ਸੋਫੀ ਮੈਕਮਾਹਨ, ਜੇਨ ਮੈਗੁਆਇਰ, ਲਾਰਾ ਮੈਕਬ੍ਰਾਈਡ, ਕਾਰਾ ਮਰੇ, ਲੀਆ ਪੌਲ, ਓਰਲਾ ਪ੍ਰੇਂਡਰਗਾਸਟ ਅਤੇ ਰੇਬੇਕਾ ਸਟੋਕੇਲ।
ਵਨਡੇ ਸੀਰੀਜ਼ ਲਈ ਆਇਰਲੈਂਡ ਦੀ ਟੀਮ
ਗੈਬੀ ਲੁਈਸ (ਕਪਤਾਨ), ਅਵਾ ਕੈਨਿੰਗ, ਕ੍ਰਿਸਟੀਨਾ ਕੌਲਟਰ-ਰੀਲੀ, ਅਲਾਨਾਹ ਡਾਲਜ਼ੈਲ, ਲੌਰਾ ਡੇਲਾਨੀ, ਸਾਰਾਹ ਫੋਰਬਸ, ਐਮੀ ਹੰਟਰ, ਅਰਲੀਨ ਕੈਲੀ, ਲੁਈਸ ਲਿਟਲ, ਜੇਨ ਮੈਗੁਆਇਰ, ਲਾਰਾ ਮੈਕਬ੍ਰਾਈਡ, ਕਾਰਾ ਮਰੇ, ਲੀਆ ਪੌਲ ਅਤੇ ਓਰਲਾ ਪ੍ਰੇਂਡਰਗਾਸਟ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e